ਭਾਰਤ-ਕਿਰਗਿਜ਼ਸਤਾਨ ਦੇ ਵਿਸ਼ੇਸ਼ ਫੌਜੀ ਬਲਾਂ ਵੱਲੋਂ ਮਸ਼ਕਾਂ ਅੱਜ ਤੋਂ
05:10 AM Mar 10, 2025 IST
Advertisement
ਨਵੀਂ ਦਿੱਲੀ, 9 ਮਾਰਚ
ਭਾਰਤ ਤੇ ਕਿਰਗਿਜ਼ਸਤਾਨ ਦੇ ਵਿਸ਼ੇਸ਼ ਫੌਜੀ ਬਲਾਂ ਵੱਲੋਂ ਸਾਂਝਾ ਫੌਜੀ ਅਭਿਆਸ ‘ਖੰਜਰ-12’ ਦਾ 12ਵਾਂ ਸੈਸ਼ਨ ਭਲਕੇ ਸੋਮਵਾਰ ਤੋਂ ਕਿਰਗਿਸਤਾਨ ਵਿੱਚ ਸ਼ੁਰੂ ਹੋ ਰਿਹਾ ਹੈ, ਜੋ 23 ਮਾਰਚ ਤੱਕ ਚੱਲੇਗਾ। ਰੱਖਿਆ ਮੰਤਰਾਲੇ ਮੁਤਾਬਕ, ਭਾਰਤ ਅਤੇ ਕਿਰਗਿਜ਼ਸਤਾਨ ਵੱਲੋਂ 2011 ਮਗਰੋਂ ਹਰ ਸਾਲ ਜੰਗੀ ਅਭਿਆਸ ਕੀਤਾ ਜਾਂਦਾ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਸਾਂਝੀਆਂ ਮਸ਼ਕਾਂ ਦਾ ਆਖ਼ਰੀ ਸੈਸ਼ਨ ਪਿਛਲੇ ਸਾਲ ਜਨਵਰੀ ਮਹੀਨੇ ਭਾਰਤ ਵਿੱਚ ਕਰਵਾਇਆ ਗਿਆ ਸੀ। ਭਾਰਤੀ ਟੀਮ ਦੀ ਨੁਮਾਇੰਦਗੀ ਪੈਰਾਸ਼ੂਟ ਰੈਜੀਮੈਂਟ (ਸਪੈਸ਼ਲ ਫੋਰਸਿਜ਼) ਦੇ ਫੌਜੀ ਕਰ ਰਹੇ ਹਨ ਅਤੇ ਕਿਰਗਿਜ਼ਸਤਾਨ ਦੀ ਨੁਮਾਇੰਦਗੀ ਕਿਰਗਿਜ਼ ਸਕਾਰਪੀਅਨ ਬ੍ਰਿਗੇਡ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਅਭਿਆਸ ਦਾ ਮਕਸਦ ਸ਼ਹਿਰੀ ਤੇ ਪਹਾੜੀ ਇਲਾਕਿਆਂ ਵਿੱਚ ਅਤਿਵਾਦ ਅਤੇ ਵਿਸ਼ੇਸ਼ ਫੌਜੀ ਮੁਹਿੰਮਾਂ ਚਲਾਉਣ ਲਈ ਤਰਜਬੇ ਸਾਂਝੇ ਕਰਨਾ ਹੈ। -ਏਐੱਨਆਈ
Advertisement
Advertisement
Advertisement
Advertisement