For the best experience, open
https://m.punjabitribuneonline.com
on your mobile browser.
Advertisement

ਭਾਰਤੀ ਮੂਲ ਦੇ ਦੋ ਵਿਅਕਤੀਆਂ ਸਣੇ 9 ’ਤੇ ਘਪਲੇਬਾਜ਼ਾਂ ਦੀ ਮਦਦ ਕਰਨ ਦੇ ਦੋਸ਼

04:41 AM Jun 03, 2025 IST
ਭਾਰਤੀ ਮੂਲ ਦੇ ਦੋ ਵਿਅਕਤੀਆਂ ਸਣੇ 9 ’ਤੇ ਘਪਲੇਬਾਜ਼ਾਂ ਦੀ ਮਦਦ ਕਰਨ ਦੇ ਦੋਸ਼
Advertisement

ਸਿੰਗਾਪੁਰ: ਭਾਰਤੀ ਮੂਲ ਦੇ ਦੋ ਵਿਅਕਤੀਆਂ ਸਮੇਤ 9 ਖ਼ਿਲਾਫ਼ ਆਪਣੇ ਬੈਂਕ ਖ਼ਾਤੇ ਵਰਤਣ ਲਈ ਘਪਲੇਬਾਜ਼ਾਂ ਦੀ ਮਦਦ ਕਰਨ ਦੇ ਦੋਸ਼ ਲੱਗੇ ਹਨ। ਅਖ਼ਬਾਰ ‘ਦਿ ਸਟਰੇਟਸ ਟਾਈਮਜ਼’ ਦੀ ਰਿਪੋਰਟ ਮੁਤਾਬਕ ਇਸ ਮਾਮਲੇ ’ਚ ਭਾਰਤੀ ਮੂਲ ਦੇ ਯੁਵਾਨ ਥਿਰੂਮਾਰਾਨ (24) ਅਤੇ ਅਮਰਜੀਤ ਸਿੰਘ ਜੁਗਿੰਦਰ ਸਿੰਘ (50) ਸਮੇਤ ਛੇ ਪੁਰਸ਼ ਅਤੇ ਤਿੰਨ ਮਹਿਲਾਵਾਂ ’ਤੇ ਘੁਟਾਲੇ ਨਾਲ ਸਬੰਧਤ ਦੋਸ਼ ਲਾਏ ਗਏ ਹਨ। ਉਨ੍ਹਾਂ ’ਤੇ ਆਪਣੇ ਬੈਂਕ ਖ਼ਾਤੇ ਘਪਲੇਬਾਜ਼ਾਂ ਨੂੰ ਵੇਚਣ ਦੇ ਦੋਸ਼ ਲੱਗੇ ਹਨ। ਰਿਪੋਰਟ ਮੁਤਾਬਕ ਇਸ ਹਫ਼ਤੇ 41 ਵਿਅਕਤੀਆਂ ’ਤੇ ਦੋਸ਼ ਲਾਏ ਜਾਣ ਦੀ ਸੰਭਾਵਨਾ ਹੈ ਕਿ ਉਹ ਵੱਖ ਵੱਖ ਤਰ੍ਹਾਂ ਦੇ ਘਪਲਿਆਂ ’ਚ ਪੈਸੇ ਦੇ ਲੈਣ-ਦੇਣ ਕਰਨ ਜਾਂ ਸਬੰਧਤ ਗਤੀਵਿਧੀਆਂ ਦੀ ਇਜਾਜ਼ਤ ਦੇਣ ਦੇ ਦੋਸ਼ੀ ਹਨ, ਜਿਨ੍ਹਾਂ ’ਚ ਸਰਕਾਰੀ ਅਧਿਕਾਰੀ ਬਣ ਕੇ ਧੋਖਾਧੜੀ, ਕਿਰਾਏ ’ਤੇ ਦੇਣ, ਨੌਕਰੀ, ਫ਼ਰਜ਼ੀ ਮਿੱਤਰ ਕਾਲ ਅਤੇ ਈ-ਕਾਮਰਸ ਘਪਲੇ ਸ਼ਾਮਲ ਹਨ। ਮੁਲਕ ’ਚ ਪਿਛਲੇ ਸਾਲ ਲੋਕਾਂ ਨੇ 1.1 ਅਰਬ ਸਿੰਗਾਪੁਰ ਡਾਲਰ ਘਪਲਿਆਂ ’ਚ ਗੁਆਏ ਸਨ। -ਪੀਟੀਆਈ

Advertisement

Advertisement
Advertisement
Advertisement
Author Image

Jasvir Kaur

View all posts

Advertisement