ਭਾਰਤੀ ਮਹਿਲਾ ਪਹਿਲਵਾਨਾਂ ਨੇ ਏਸ਼ਿਆਈ ਚੈਂਪੀਅਨਸ਼ਿਪ ’ਚ ਟੀਮ ਖਿਤਾਬ ਜਿੱਤਿਆ
05:35 AM Jun 22, 2025 IST
Advertisement
ਵੁੰਗ ਤਾਊ (ਵੀਅਤਨਾਮ): ਭਾਰਤੀ ਮਹਿਲਾ ਪਹਿਲਵਾਨਾਂ ਨੇ ਅੰਡਰ-23 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਰੇ 10 ਵਰਗਾਂ ਵਿੱਚ ਇੱਕ-ਇੱਕ ਤਗਮਾ ਜਿੱਤ ਕੇ ਟੀਮ ਖਿਤਾਬ ਆਪਣੇ ਨਾਮ ਕੀਤਾ। ਇਨ੍ਹਾਂ ਵਿੱਚ ਚਾਰ ਸੋਨੇ ਅਤੇ ਪੰਜ ਚਾਂਦੀ ਦੇ ਤਗਮੇ ਵੀ ਸ਼ਾਮਲ ਹਨ। ਪ੍ਰਿਯਾਂਸ਼ੀ ਪ੍ਰਜਾਪਤ (50 ਕਿਲੋ), ਰੀਨਾ (55 ਕਿਲੋ), ਸ੍ਰਿਸ਼ਟੀ (68 ਕਿਲੋ) ਅਤੇ ਪ੍ਰਿਆ (76 ਕਿਲੋ) ਨੇ ਸੋਨ ਤਗਮੇ ਜਿੱਤੇ। ਪੰਜ ਹੋਰ ਭਾਰਤੀ ਪਹਿਲਵਾਨਾਂ ਨੇ ਵੀ ਫਾਈਨਲ ਵਿੱਚ ਜਗ੍ਹਾ ਬਣਾਈ ਪਰ ਅੰਤ ਵਿੱਚ ਉਨ੍ਹਾਂ ਨੂੰ ਚਾਂਦੀ ਨਾਲ ਹੀ ਸਬਰ ਕਰਨਾ ਪਿਆ। ਨੇਹਾ ਸ਼ਰਮਾ (57 ਕਿਲੋ), ਤਨਵੀ (59 ਕਿਲੋ), ਪ੍ਰਗਤੀ (62 ਕਿਲੋ), ਸ਼ਿਕਸ਼ਾ (65 ਕਿਲੋ) ਅਤੇ ਜਯੋਤੀ ਬੇਰਵਾਲ (72 ਕਿਲੋਗ੍ਰਾਮ) ਨੇ ਚਾਂਦੀ ਦੇ ਤਗਮੇ ਜਿੱਤੇ, ਜਦਕਿ ਹਿਨਾਬੇਨ ਖਲੀਫਾ (53 ਕਿਲੋ) ਨੇ ਕਾਂਸੀ ਦਾ ਤਗਮਾ ਜਿੱਤਿਆ। ਪੁਰਸ਼ ਵਰਗ ਦੇ ਗ੍ਰੀਕੋ-ਰੋਮਨ ’ਚ ਸੁਮਿਤ ਨੇ 63 ਵਰਗ ਵਿੱਚ ਸੋਨ ਤਗਮਾ ਜਿੱਤਿਆ। -ਪੀਟੀਆਈ
Advertisement
Advertisement
Advertisement
Advertisement