ਗੁਰਦੀਪ ਸਿੰਘ ਲਾਲੀਸੰਗਰੂਰ, 2 ਜੁਲਾਈਭਾਈਚਾਰਕ ਤਾਲਮੇਲ ਮੰਚ ਸੰਗਰੂਰ ਵਲੋਂ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਪਿਆ ਮੰਗ ਕੀਤੀ ਕਿ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਥਾਂ ’ਤੇ ਸੰਵਿਧਾਨ ਦੇ ਨਿਰਮਾਤਾ ਵਜੋਂ ਬੀਐੱਨ ਰਾਓ ਲਿਖਣ ਦੀ ਮੰਗ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।ਭਾਈਚਾਰਕ ਤਾਲਮੇਲ ਮੰਚ ਸੰਗਰੂਰ ਦੇ ਪ੍ਰਧਾਨ ਸੁਰਜੀਤ ਸਿੰਘ ਸਾਬਕਾ ਈਓ ਦੀ ਅਗਵਾਈ ਹੇਠ ਜਗਜੀਤ ਇੰਦਰ ਸਿੰਘ ਚੇਅਰਮੈਨ, ਬਲਵੀਰ ਸਿੰਘ ਚੰਦੀ ਵਿੱਤ ਸਕੱਤਰ, ਚਮਕੌਰ ਸਿੰਘ ਖੇੜੀ ਜਨਰਲ ਸਕੱਤਰ ਅਤੇ ਕਰਮ ਸਿੰਘ ਸੀਨੀਅਰ ਮੀਤ ਦੇ ਵਫ਼ਦ ਵੱਲੋਂ ਡੀਸੀ ਸੰਗਰੂਰ ਰਾਹੀਂ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੂਰਮੂ ਨੂੰ ਮੈਮੋਰੰਡਮ ਭੇਜ ਕੇ ਮੰਗ ਕੀਤੀ ਕਿ ਸੰਵਿਧਾਨ ਦੀ ਡਰਾਫਟਿੰਗ ਕਮੇਟੀ 29 ਅਗਸਤ, 1947 ਨੂੰ ਬਣਾਈ ਸੀ ਜਿਸ ਦੇ ਚੇਅਰਮੈਨ ਡਾ. ਭੀਮ ਰਾਓ ਅੰਬੇਡਕਰ ਨੂੰ ਬਣਾਇਆ ਗਿਆ ਸੀ, ਬਾਕੀ 8 ਮੈਂਬਰ ਹੋਰ ਸਨ । ਸੰਵਿਧਾਨ ਸਭਾ ਦੇ ਚੁਣੇ ਹੋਏ ਨੁਮਾਇੰਦੇ ਸਨ। ਇਸ ਤਰ੍ਹਾਂ 1946 ਵਿੱਚ 22 ਕਮੇਟੀਆਂ ਬਣਾਈਆਂ ਗਈਆਂ ਸਨ, ਜਿਨ੍ਹਾਂ ਵਿੱਚ ਅੱਠ ਮਹੱਤਵਪੂਰਨ ਕਮੇਟੀਆਂ ਵਿੱਚੋਂ ਇੱਕ ਸੰਵਿਧਾਨ ਡਰਾਫਟਿੰਗ ਕਮੇਟੀ ਸੀ, ਜਿਸ ਦੇ ਚੇਅਰਮੈਨ ਡਾ. ਅੰਬੇਡਕਰ ਸਨ ਅਤੇ ਬਾਕੀ ਨੌਂ ਵਿੱਚ ਬੀਐੱਨ ਰਾਓ ਸੰਵਿਧਾਨ ਡਰਾਫਟਿੰਗ ਕਮੇਟੀ ਦਾ ਮੈਂਬਰ ਹੀ ਨਹੀਂ ਸੀ। ਉਹ ਨਾ ਹੀ ਸੰਵਿਧਾਨ ਸਭਾ 299 ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਵਿੱਚੋਂ ਸ਼ਾਮਲ ਨਹੀਂ ਸੀ। ਰਾਸ਼ਟਰਪਤੀ ਤੋਂ ਅਜਿਹੇ ਵਿਆਕਤੀਆਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਡਾ. ਅੰਬੇਡਕਰ ਇੱਕੋ-ਇੱਕ ਸੰਵਿਧਾਨ ਨਿਰਮਾਤਾ ਵਜੋਂ ਹੈ। ਇਸ ਲਈ ਬੀਐੱਨ ਰਾਓ ਨੂੰ ਸੰਵਿਧਾਨ ਦਾ ਨਿਰਮਾਣਾ ਲਿਖਣ ਦੀ ਮੰਗ ਕਰਨ ਵਾਲੇ ਅਜਿਹੇ ਸ਼ਰਾਰਤੀ ਅਨਸਰਾਂ ਵਿਰੁੱਧ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ।