ਭਵਾਨੀਗੜ੍ਹ: ਲੈਕਚਰਾਰ ਬਣਨ ਵਾਲੀਆਂ ਦੋ ਲੜਕੀਆਂ ਸਨਮਾਨਿਤ
ਪੱਤਰ ਪ੍ਰੇਰਕ
ਭਵਾਨੀਗੜ੍ਹ, 10 ਮਾਰਚ
ਸ਼ਹਿਰ ਦੀਆਂ ਦੋ ਹੋਣਹਾਰ ਲੜਕੀਆਂ ਵੱਲੋਂ ਉਚ ਵਿੱਦਿਅਕ ਅਹੁਦੇ ਹਾਸਲ ਕਰਕੇ ਸ਼ਹਿਰ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਗਿਆ ਹੈ। ਸ਼ਹਿਰ ਦੇ ਪ੍ਰੀਤ ਕਲੋਨੀ ਦੀ ਵਸਨੀਕ ਲੜਕੀ ਅੰਜਲੀ ਸ਼ਰਮਾ ਨੇ ਬਤੌਰ ਅਸਿਸਟੈਂਟ ਪ੍ਰੋਫੈਸਰ ਜਿਓਗਰਾਫੀ ਅਤੇ ਬਿਸ਼ਨ ਨਗਰ ਦੀ ਵਸਨੀਕ ਲੜਕੀ ਰਜਿੰਦਰ ਕੌਰ ਬਤੌਰ ਅਸਿਸਟੈਂਟ ਲੈਕਚਰਾਰ ਪੁਲੀਟੀਕਲ ਸਾਇੰਸ ਸਰਕਾਰੀ ਵਿਮੈੱਨ ਕਾਲਜ ਪਟਿਆਲਾ ਵਿੱਚ ਨਿਯੁਕਤ ਹੋਏ ਹਨ।
ਇਸ ਮੌਕੇ ਦੋਵੇਂ ਨਵ ਨਿਯੁਕਤ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਜਾਣ ਦੀ ਥਾਂ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਇੱਥੇ ਰਹਿ ਕੇ ਜ਼ਿੰਦਗੀ ਦੇ ਮੁਕਾਮ ਨੂੰ ਹਾਸਲ ਕਰਨ ਦਾ ਫੈਸਲਾ ਕੀਤਾ ਸੀ ਅਤੇ ਇਸ ਟੀਚੇ ਲਈ ਪੂਰੀ ਲਗਨ ਅਤੇ ਮਿਹਨਤ ਕਰ ਕੇ ਇਹ ਅਹੁਦੇ ਸੰਭਾਲੇ ਹਨ। ਇਸ ਦੌਰਾਨ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਭਵਾਨੀਗੜ੍ਹ ਦੇ ਪ੍ਰਧਾਨ ਸਤਨਾਮ ਸਿੰਘ ਸੰਧੂ, ਜਨਰਲ ਸਕੱਤਰ ਕੇਵਲ ਸਿੰਘ ਸਿੱਧੂ, ਜ਼ਿਲ੍ਹਾ ਸਕੱਤਰ ਜਨਰਲ ਸੁਖਦੇਵ ਸਿੰਘ ਭਵਾਨੀਗੜ੍ਹ, ਡਾਕਟਰ ਗੁਰਚਰਨ ਸਿੰਘ ਪੰਨਵਾਂ, ਗਿਆਨ ਸਿੰਘ, ਪ੍ਰਕਾਸ਼ ਚੰਦ, ਕਰਨੈਲ ਸਿੰਘ ਮਾਝੀ ਅਤੇ ਜਗਤਾਰ ਸਿੰਘ ਨੇ ਦੋਵਾਂ ਹੋਣਹਾਰ ਲੜਕੀਆਂ ਦਾ ਸਨਮਾਨ ਕੀਤਾ।