ਭਗਤਾ ਭਾਈ-ਕੋਠਾ ਗੁਰੂ ਸੜਕ ਟੁੱਟਣ ਕਾਰਨ ਲੋਕ ਪ੍ਰੇਸ਼ਾਨ
05:11 AM Jun 11, 2025 IST
Advertisement
ਭਗਤਾ ਭਾਈ: ਭਗਤਾ ਭਾਈ-ਕੋਠਾ ਗੁਰੂ ਸੜਕ ਥਾਂ-ਥਾਂ ਤੋਂ ਟੁੱਟਣ ਕਾਰਨ ਇਸ ਉੱਪਰ ਦੀ ਲੰਘਣ ਵਾਲੇ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ ’ਤੇ ਪ੍ਰੀ-ਮਿਕਸ ਪਏ ਨੂੰ ਕਾਫ਼ੀ ਸਾਲ ਹੋ ਗਏ ਹਨ, ਜਿਸ ਕਾਰਨ ਇਹ ਸੜਕ ਕਾਫ਼ੀ ਥਾਵਾਂ ਤੋਂ ਉੱਖੜਨੀ ਸ਼ੁਰੂ ਹੋ ਗਈ ਹੈ ਅਤੇ ਕੁਝ ਥਾਵਾਂ 'ਤੇ ਡੂੰਘੇ ਟੋਏ ਵੀ ਪੈ ਗਏ ਹਨ। ਕਰੀਬ ਪੰਜ ਕਿਲੋਮੀਟਰ ਲੰਬੀ ਇਸ ਸੜਕ ’ਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੇ ਆਵਾਜਾਈ ਦੇ ਹਿਸਾਬ ਨਾਲ ਇਹ ਸੜਕ ਘੱਟ ਚੌੜੀ ਹੈ। ਜਦੋਂ ਵਾਹਨ ਚਾਲਕ ਸੜਕ ਵਿੱਚ ਪਏ ਟੋਇਆਂ ਤੋਂ ਬਚਣ ਲਈ ਆਸੇ-ਪਾਸੇ ਦੀ ਹੋ ਕੇ ਲੰਘਦੇ ਹਨ ਤਾਂ ਕਿਸੇ ਵੱਡੀ ਦੁਰਘਟਨਾ ਦਾ ਖ਼ਤਰਾ ਹਰ ਸਮੇਂ ਬਣਿਆ ਰਹਿੰਦਾ ਹੈ। ਇਸੇ ਦੌਰਾਨ ਪਿੰਡ ਕੋਠਾ ਗੁਰੂ, ਦਿਆਲਪੁਰਾ ਮਿਰਜ਼ਾ, ਮਲੂਕਾ, ਨਿਉਰ ਅਤੇ ਘਣੀਆਂ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਪਿੰਡ ਕੋਠਾ ਗੁਰੂ ਤੱਕ ਚੌੜਾ ਕਰਕੇ ਇਸ 'ਤੇ ਪ੍ਰੀਮਿਕਸ ਪਾਇਆ ਜਾਵੇ। -ਪੱਤਰ ਪ੍ਰੇਰਕAdvertisement
Advertisement
Advertisement
Advertisement