For the best experience, open
https://m.punjabitribuneonline.com
on your mobile browser.
Advertisement

ਬੱਸ ਦੀ ਲਪੇਟ ’ਚ ਆਉਣ ਕਾਰਨ ਮੌਤ

05:38 AM Jul 05, 2025 IST
ਬੱਸ ਦੀ ਲਪੇਟ ’ਚ ਆਉਣ ਕਾਰਨ ਮੌਤ
Advertisement

ਨਿੱਜੀ ਪੱਤਰ ਪ੍ਰੇਰਕ

Advertisement

ਲੁਧਿਆਣਾ, 4 ਜੁਲਾਈ
ਥਾਣਾ ਸਦਰ ਦੇ ਇਲਾਕੇ ਗਿੱਲ ਰੋਡ ਦੇ ਸਾਹਮਣੇ ਇੱਕ ਰਾਹਗੀਰ ਦੀ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਜਨਤਾ ਕਲੋਨੀ ਪਿੰਡ ਗਿੱਲ ਵਾਸੀ ਮਲਕੀਤ ਸਿੰਘ ਦਾ ਲੜਕਾ ਮਨਜੀਤ ਸਿੰਘ (35) ਆਪਣੇ ਕੰਮ ਲਈ ਜਾ ਰਿਹਾ ਸੀ ਕਿ ਜਨਤਾ ਕਲੋਨੀ ਦੀ ਗਲੀ ਨੰਬਰ 1 ਗਿੱਲ ਰੋਡ ਦੇ ਸਾਹਮਣਿਓਂ ਸੜਕ ਪਾਰ ਕਰਨ ਲੱਗਿਆਂ ਮਾਲੇਰਕੋਟਲਾ ਵੱਲੋਂ ਇੱਕ ਬੱਸ ਦੇ ਡਰਾਈਵਰ ਅੰਗਰੇਜ਼ ਸਿੰਘ ਨੇ ਆਪਣੀ ਬੱਸ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾ ਕੇ ਲੜਕੇ ਨੂੰ ਫੇਟ ਮਾਰੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਬੱਸ ਚਾਲਕ ਸਮੇਤ ਬੱਸ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅੰਗਰੇਜ਼ ਸਿੰਘ ਵਾਸੀ ਪਿੰਡ ਹਮਚਿੱੜੀ, ਪਾਤੜਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਇੱਕ ਹੋਰ ਮਾਮਲੇ ਵਿੱਚ ਥਾਣਾ ਡੇਹਲੋਂ ਦੇ ਇਲਾਕੇ ਵਿੱਚ ਪੈਂਦੇ ਪਿੰਡ ਕਿਲਾ ਰਾਏਪੁਰ ਦੇ ਰੇਲਵੇ ਫਾਟਕਾਂ ਤੋਂ ਥੋੜ੍ਹਾ ਪਿੱਛੇ ਗੁਰਮੀਤ ਸਿੰਘ ਵਾਸੀ ਪਿੰਡ ਭੈਣੀ ਅਰੋੜਾ ਆਪਣੇ ਮੋਟਰਸਾਈਕਲ ’ਤੇ ਆਪਣੇ ਘਰ ਜਾ ਰਿਹਾ ਸੀ ਕਿ ਪਿੰਡ ਕਿਲਾ ਰਾਏਪੁਰ ਦੇ ਰੇਲਵੇ ਫਾਟਕਾਂ ਤੋਂ ਥੋੜ੍ਹਾ ਪਿੱਛੇ ਇੱਕ ਕਰੇਟਾ ਕਾਰ ਦੇ ਚਾਲਕ ਨੇ ਤੇਜ਼ ਰਫ਼ਤਾਰੀ ਨਾਲ ਨਾਲ ਚਲਾ ਕੇ ਫੇਟ ਮਾਰੀ ਜਿਸ ਨਾਲ ਉਸਨੂੰ ਕਾਫ਼ੀ ਸੱਟਾਂ ਲੱਗੀਆਂ ਅਤੇ ਮੋਟਰਸਾਈਕਲ ਦਾ ਵੀ ਕਾਫ਼ੀ ਨੁਕਸਾਨ ਹੋਇਆ। ਇਸ ਦੌਰਾਨ ਕਾਰ ਚਾਲਕ ਸਮੇਤ ਕਾਰ ਫ਼ਰਾਰ ਹੋ ਗਿਆ। ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕਰਨਵੀਰ ਸਿੰਘ ਵਾਸੀ ਮੁਹੱਲਾ ਨਾਨਕਪੁਰਾ ਡੇਹਲੋਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement
Advertisement

Advertisement
Author Image

Jasvir Kaur

View all posts

Advertisement