ਬੱਸ ਦੀ ਟੱਕਰ ਨਾਲ ਔਰਤ ਦੀ ਮੌਤ, ਇੱਕ ਜ਼ਖ਼ਮੀ
05:41 AM Jun 11, 2025 IST
Advertisement
ਪੱਤਰ ਪ੍ਰੇਰਕ
ਬਠਿੰਡਾ, 10 ਜੂਨ
ਸਥਾਨਕ ਬੱਸ ਅੱਡੇ ਨੇੜੇ ਵਰਕਸ਼ਾਪ ਦੇ ਕੋਲ ਇੱਕ ਔਰਤ ਨੂੰ ਬੱਸ ਨੇ ਟੱਕਰ ਮਾਰੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ। ਸੂਤਰਾਂ ਅਨੁਸਾਰ, ਔਰਤ ਪੈਦਲ ਜਾ ਰਹੀ ਸੀ ਤੇ ਪਿੱਛੋਂ ਆਈ ਇੱਕ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਘਟਨਾ ਸਬੰਧੀ ਸਹਾਰਾ ਮੁੱਖ ਦਫ਼ਤਰ ਨੂੰ ਸੂਚਿਤ ਕੀਤ ਗਿਆ, ਜਿਸ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਟੀਮ ਦੇ ਮੈਂਬਰ ਸੰਦੀਪ ਗਿੱਲ ਮੌਕੇ ’ਤੇ ਪਹੁੰਚੇ। ਉਨ੍ਹਾਂ ਜ਼ਖ਼ਮੀ ਔਰਤ ਨੂੰ ਐਮਰਜੈਂਸੀ ਵਾਰਡ ਵਿੱਚ ਭਰਤੀ ਕਰਵਾਇਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਔਰਤ ਦੀ ਪਛਾਣ ਗੁਰਚਰਨ ਕੌਰ, ਪਤਨੀ ਬੂਟਾ ਸਿੰਘ, ਵਾਸੀ ਫੂਲ ਵਜੋਂ ਹੋਈ ਹੈ। ਇੱਕ ਹੋਰ ਹਾਦਸੇ ’ਚ ਬਠਿੰਡਾ ਪੋਸਟ ਆਫਿਸ ਬਾਜ਼ਾਰ ਨੇੜੇ ਇੱਕ ਬਜ਼ੁਰਗ ਔਰਤ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਔਰਤ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਭਰਤੀ ਕਰਵਾਇਆ। ਔਰਤ ਬੋਲਣ ਦੀ ਹਾਲਤ ਵਿੱਚ ਨਹੀਂ ਸੀ।
Advertisement
Advertisement
Advertisement
Advertisement