ਲਹਿਰਾਗਾਗਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਕਾਲਬੰਜਾਰਾ ਦੇ ਗੁਰਦੁਆਰਾ ਸਾਹਿਬ ਵਿੱਚ ਦਸਤਾਰ ਸਿਖਲਾਈ ਅਤੇ ਗੁਰਬਾਣੀ ਸੰਥਿਆ ਸਬੰਧੀ ਕੈਂਪ ਲਗਾਇਆ ਗਿਆ। ਕੈਂਪ ਵਿੱਚ 80 ਬੱਚਿਆਂ ਨੇ ਭਾਗ ਲਿਆ। ਦਸਤਾਰ ਮੁਕਾਬਲੇ ’ਚ ਵਿੱਕੀ ਸਿੰਘ ਨੇ ਪਹਿਲਾ, ਹਰਪ੍ਰੀਤ ਸਿੰਘ ਨੇ ਦੂਜਾ ਅਤੇ ਬਲਜੀਤ ਪਾਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਗੁਰਬਾਣੀ ਸੰਥਿਆ ’ਚ ਪਹਿਲੇ ਸਥਾਨ ’ਤੇ ਗੀਤਾ ਕੌਰ, ਦੂਜੀ ’ਤੇ ਰਿਤੂ ਕੌਰ ਅਤੇ ਤੀਜੇ ਸਥਾਨ ’ਤੇ ਮਨਦੀਪ ਕੌਰ ਰਹੀ। ਸੰਗਤ ਨੂੰ ਧਾਰਮਿਕ ਪੁਸਤਕਾਂ ਵੀ ਮੁਫਤ ਵੰਡੀਆਂ ਗਈਆਂ। ਇਸ ਦੌਰਾਨ ਸ਼੍ਰੋਮਣੀ ਕਮੇਟੀ ਅਤੇ ਨੌਜਵਾਨ ਵੈੱਲਫੇਅਰ ਕਲੱਬ ਕਾਲਬੰਜਾਰਾ ਵੱਲੋਂ ਜੇਤੂਆਂ ਨੂੰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਤਗ਼ਮੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਕਪੂਰ ਸਿੰਘ, ਸਰਪੰਚ ਬਬਲਦੀਪ ਸਿੰਘ, ਕਲੱਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਫੌਜੀ ਤੇ ਕੁਲਦੀਪ ਸਿੰਘ ਤੇ ਜਸਪਾਲ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ