For the best experience, open
https://m.punjabitribuneonline.com
on your mobile browser.
Advertisement

ਬੈਡਮਿੰਟਨ: ਸ੍ਰੀਕਾਂਤ ਤਾਇਪੇ ਓਪਨ ਦੇ ਅਗਲੇ ਗੇੜ ’ਚ

05:38 AM May 08, 2025 IST
ਬੈਡਮਿੰਟਨ  ਸ੍ਰੀਕਾਂਤ ਤਾਇਪੇ ਓਪਨ ਦੇ ਅਗਲੇ ਗੇੜ ’ਚ
Advertisement

ਤਾਇਪੇ, 7 ਮਈ
ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਅੱਜ ਇੱਥੇ ਤਾਇਪੇ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਜਿੱਤ ਦਰਜ ਕੀਤੀ, ਜਦਕਿ ਕਈ ਹੋਰ ਨੌਜਵਾਨ ਖਿਡਾਰੀਆਂ ਨੇ ਵੀ ਦੂਜੇ ਗੇੜ ਵਿੱਚ ਜਗ੍ਹਾ ਬਣਾਈ ਹੈ। ਸ੍ਰੀਕਾਂਤ 2022 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਹਮਵਤਨ ਸ਼ੰਕਰ ਸੁਬਰਾਮਨੀਅਮ ਨੂੰ 21-16, 21-15 ਨਾਲ ਹਰਾ ਕੇ ਦੂਜੇ ਗੇੜ ਵਿੱਚ ਪਹੁੰਚਿਆ ਅਤੇ ਹੁਣ ਉਸ ਦਾ ਸਾਹਮਣਾ ਇੱਕ ਹੋਰ ਭਾਰਤੀ ਆਯੂਸ਼ ਸ਼ੈੱਟੀ ਨਾਲ ਹੋਵੇਗਾ। ਆਯੂਸ਼ ਨੇ 50 ਮਿੰਟਾਂ ਵਿੱਚ ਚੀਨੀ ਤਾਇਪੇ ਦੇ ਲੀ ਚੀਆ ਹਾਓ ਨੂੰ 21-17, 21-18 ਮਾਤ ਦਿੱਤੀ। ਇਸ ਦੌਰਾਨ 2023 ਕੌਮੀ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਟੀ. ਮਾਨੇਪੱਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਪਾਨ ਦੇ ਸ਼ੋਗੋ ਓਗਾ ਨੂੰ 70 ਮਿੰਟਾਂ ਵਿੱਚ 21-17, 19-21, 21-12 ਨਾਲ ਹਰਾਇਆ ਅਤੇ ਹੁਣ ਉਸ ਦਾ ਸਾਹਮਣਾ ਇੰਡੋਨੇਸ਼ੀਆ ਦੇ ਮੁਹੰਮਦ ਜ਼ਾਕੀ ਉਬੈਦਿੱਲਾਹ ਨਾਲ ਹੋਵੇਗਾ। ਮਹਿਲਾ ਸਿੰਗਲਜ਼ ਵਿੱਚ ਉੱਨਤੀ ਹੁੱਡਾ ਨੇ ਹਮਵਤਨ ਅਨੁਪਮਾ ਉਪਾਧਿਆਏ ਨੂੰ 21-13, 21-17 ਨਾਲ ਹਰਾ ਕੇ ਦੂਜੇ ਗੇੜ ਵਿੱਚ ਜਗ੍ਹਾ ਬਣਾਈ, ਜਿੱਥੇ ਉਸ ਦਾ ਸਾਹਮਣਾ ਤਾਇਪੇ ਦੀ ਲਿਨ ਸਿਹ ਯੂਨ ਨਾਲ ਹੋਵੇਗਾ। ਹਾਲਾਂਕਿ ਆਕਰਸ਼ੀ ਕਸ਼ਯਪ ਇੱਕ ਪਾਸੜ ਮੈਚ ਵਿੱਚ ਤਾਇਪੇ ਦੀ ਹੁੰਗ ਯੀ ਟਿੰਗ ਹੱਥੋਂ 9-21, 12-21 ਨਾਲ ਹਾਰ ਗਈ। -ਪੀਟੀਆਈ

Advertisement

Advertisement
Advertisement
Advertisement
Author Image

Gurpreet Singh

View all posts

Advertisement