ਬੈਡਮਿੰਟਨ: ਸਾਤਵਿਕ-ਚਿਰਾਗ ਦੀ ਜੋੜੀ ਵੀ ਇੰਡੋਨੇਸ਼ੀਆ ਓਪਨ ’ਚੋਂ ਬਾਹਰ
04:02 AM Jun 07, 2025 IST
Advertisement
ਜਕਾਰਤਾ, 6 ਜੂਨ
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤ ਦੀ ਪੁਰਸ਼ ਡਬਲਜ਼ ਜੋੜੀ ਅੱਜ ਇੱਥੇ ਕੁਆਰਟਰ ਫਾਈਨਲ ਵਿੱਚ ਮਲੇਸ਼ੀਆ ਦੇ ਮੈਨ ਵੇਈ ਚੋਂਗ ਅਤੇ ਟੀ ਕਾਈ ਵੂਨ ਦੀ ਜੋੜੀ ਹੱਥੋਂ ਹਾਰ ਕੇ ਇੰਡੋਨੇਸ਼ੀਆ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ’ਚੋਂ ਬਾਹਰ ਹੋ ਗਈ ਹੈ। 2023 ਵਿੱਚ ਇੱਥੇ ਖਿਤਾਬ ਜਿੱਤਣ ਵਾਲੀ ਭਾਰਤੀ ਜੋੜੀ ਨੂੰ 43 ਮਿੰਟ ਤੱਕ ਚੱਲੇ ਮੈਚ ਵਿੱਚ ਮਲੇਸ਼ੀਆ ਦੀ ਜੋੜੀ ਹੱਥੋਂ 19-21, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮਲੇਸ਼ੀਅਨ ਜੋੜੀ ਦੀ ਪੰਜ ਮੈਚਾਂ ’ਚ ਸਾਤਵਿਕ-ਚਿਰਾਗ ਖ਼ਿਲਾਫ਼ ਪਹਿਲੀ ਜਿੱਤ ਹੈ। ਸਾਤਵਿਕ-ਚਿਰਾਗ ਦੀ ਹਾਰ ਨਾਲ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਵੀ ਖ਼ਤਮ ਹੋ ਗਈ ਹੈ। ਭਾਰਤੀ ਜੋੜੀ ਨੂੰ ਆਪਣੀ ਸਰਵਿਸ ਅਤੇ ਰਿਟਰਨ ਨਾਲ ਸੰਘਰਸ਼ ਕਰਨਾ ਪਿਆ। ਮੈਨ ਅਤੇ ਵੁਨ ਦੀ ਜੋੜੀ ਨੇ ਪਿਛਲੇ ਮਹੀਨੇ ਮਲੇਸ਼ੀਆ ਮਾਸਟਰਜ਼ ਅਤੇ ਜਨਵਰੀ ਵਿੱਚ ਇੰਡੋਨੇਸ਼ੀਆ ਮਾਸਟਰਜ਼ ਦਾ ਖਿਤਾਬ ਜਿੱਤਿਆ ਸੀ। -ਪੀਟੀਆਈ
Advertisement
Advertisement
Advertisement
Advertisement