ਬੈਡਮਿੰਟਨ: ਕਪਿਲਾ-ਕਰਾਸਟੋ ਦੀ ਜੋੜੀ ਏਸ਼ੀਆ ਚੈਂਪੀਅਨਸ਼ਿਪ ਵਿੱਚੋਂ ਬਾਹਰ
05:03 AM Apr 12, 2025 IST
Advertisement
ਨਿੰਗਬੋ, 11 ਅਪਰੈਲ
ਧਰੁਵ ਕਪਿਲਾ ਅਤੇ ਤਨੀਸ਼ਾ ਕਰਾਸਟੋ ਦੀ ਭਾਰਤੀ ਜੋੜੀ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਮਿਕਸਡ ਡਬਲਜ਼ ਕੁਆਰਟਰ ਫਾਈਨਲ ਵਿੱਚ ਹਾਂਗਕਾਂਗ ਦੀ ਪੰਜਵਾਂ ਦਰਜਾ ਪ੍ਰਾਪਤ ਤਾਂਗ ਚੁਨ ਮੈਨ ਅਤੇ ਸੀ ਯਿੰਗ ਸੁਏਤ ਦੀ ਜੋੜੀ ਹੱਥੋਂ ਹਾਰ ਗਈ। ਭਾਰਤੀ ਜੋੜੀ ਨੂੰ 20-22, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਪੀਵੀ ਸਿੰਧੂ (ਮਹਿਲਾ ਸਿੰਗਲਜ਼), ਕਿਰਨ ਜੌਰਜ ਤੇ ਪ੍ਰਿਯਾਂਸ਼ੂ ਰਾਜਾਵਤ (ਪੁਰਸ਼ ਸਿੰਗਲਜ਼) ਅਤੇ ਹਰੀਹਰਨ-ਰੂਬਨ ਕੁਮਾਰ (ਪੁਰਸ਼ ਡਬਲਜ਼) ਪ੍ਰੀ ਕੁਆਰਟਰ ਫਾਈਨਲ ਵਿੱਚ ਹਾਰ ਗਏ ਸਨ। -ਪੀਟੀਆਈ
Advertisement
Advertisement
Advertisement
Advertisement