ਨੰਗਲ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਹ ਅੱਜ ਸਵੇਰੇ ਆਪਣੇ ਗ੍ਰਹਿ ਨੰਗਲ ਵਿਖੇ ਇਲਾਕੇ ਦੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ ’ਤੇ ਹੱਲ ਕਰਵਾ ਰਹੇ ਸਨ। ਬੈਂਸ ਨੇ ਪਿੰਡ ਅਜੌਲੀ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਦਾ ਮੌਕੇ ’ਤੇ ਨਿਬੇੜਾ ਕੀਤਾ। ਇਸ ਮੌਕੇ ਡਾ. ਸੰਜੀਵ ਗੌਤਮ, ਪੱਮੂ ਢਿੱਲੋਂ ਸਰਪੰਚ, ਜਸਪਾਲ ਸਿੰਘ ਢਾਹੇ ਸਰਪੰਚ, ਐਡਵੋਕੇਟ ਨਿਸ਼ਾਤ ਗੁਪਤਾ, ਨਿਤਿਨ ਪੁਰੀ, ਮੁਕੇਸ਼ ਵਰਮਾ, ਬਚਿੱਤਰ ਸਿੰਘ, ਪ੍ਰਵੀਨ ਅੰਸਾਰੀ, ਦੀਪੂ ਬਾਸ, ਸੁਮਿਤ ਕੁਮਾਰ, ਕੇਹਰ ਸਿੰਘ, ਗੁਰਜਿੰਦਰ ਸ਼ੋਕਰ, ਕਰਨ ਸੈਣੀ, ਮਹਿੰਦਰ ਸਿੰਘ, ਨਰੈਣ ਦੱਤ, ਰਾਕੇਸ਼ ਵਰਮਾ, ਇਕਬਾਲ ਭੱਠਲ, ਜਸਵੰਤ ਸਿੰਘ, ਪ੍ਰੇਮ ਲਤਾ, ਰਾਕੇਸ਼ ਵਰਮਾ, ਲਵਲੀ ਆਂਗਰਾ, ਅੰਕੁਸ਼ ਪਾਠਕ ਅਤੇ ਦਲਜੀਤ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ