ਬੇਨਿਯਮੀ ਦੇ ਦੋਸ਼ ਹੇਠ ਕੇਸ
05:58 AM Jul 05, 2025 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 4 ਜੁਲਾਈ
ਖੇਮਕਰਨ ਇਲਾਕੇ ਦੇ ਪਿੰਡ ਭੂਰਾ ਕੋਹਨਾ ਦੀ ਸਹਿਕਾਰੀ ਖੇਤੀਬਾੜੀ ਸੁਸਾਇਟੀ ਦੇ ਸਾਬਕਾ ਸੇਲਜਮੈਨ ਵੱਲੋਂ ਸੁਸਾਇਟੀ ਦੇ 4.16 ਲੱਖ ਰੁਪਏ ਦੀ ਕੀਮਤ ਦਾ ਸਾਮਾਨ ਖੁਰਦ-ਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ| ਵਿਭਾਗ ਦੇ ਇੰਸਪੈਕਟਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਸਹਿਕਾਰੀ ਖੇਤੀਬਾੜੀ ਸੁਸਾਇਟੀ ਦੇ ਸਾਬਕਾ ਸੇਲਜਮੈਨ ਗੁਰਸਾਹਿਬ ਸਿੰਘ ਵੱਲੋਂ ਸਹਿਕਾਰਤਾ ਵਿਭਾਗ ਤੋਂ ਦੋ ਸਾਲ ਪਹਿਲਾਂ 4.16 ਰੁਪਏ ਦੀ ਕੀਮਤ ਦੀ ਖਾਦ, ਸਰ੍ਹੋਂ ਦਾ ਤੇਲ, ਫੀਡ, ਚਾਹ, ਘਿਓ ਆਦਿ ਸੁਸਾਇਟੀ ਦੇ ਗਾਹਕਾਂ ਨੂੰ ਵੇਚਣ ਲਈ ਜਾਰੀ ਕਰਵਾਇਆ ਸੀ| ਉਸ ਨੇ ਵਿਭਾਗ ਨੂੰ ਇਸ ਦਾ ਅੱਜ ਤੱਕ ਹਿਸਾਬ-ਕਿਤਾਬ ਨਹੀਂ ਦਿੱਤਾ| ਮਾਮਲੇ ਦੀ ਜਾਂਚ ਡੀਐੱਸਪੀ ਭਿੱਖੀਵਿੰਡ ਵੱਲੋਂ ਕਰਨ ’ਤੇ ਗੁਰਸਾਹਿਬ ਵੱਲੋਂ ਬੇਨਿਯਮੀਆਂ ਕਰਨ ਦਾ ਮਾਮਲਾ ਸਾਹਮਣੇ ਆਉਣ ’ਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ|
Advertisement
Advertisement
Advertisement
Advertisement