ਪੱਤਰ ਪ੍ਰੇਰਕਸ਼ਹਿਣਾ, 12 ਮਾਰਚਸਹਿਕਾਰੀ ਸਭਾ ਪੱਖੋਕੇ ਦੇ ਪ੍ਰਧਾਨ ਬੂਟਾ ਸਿੰਘ ਸਿੱਧੂ ਅਤੇ ਅਵਤਾਰ ਸਿੰਘ ਮੱਲੀ ਮੀਤ ਪ੍ਰਧਾਨ ਚੁਣੇ ਗਏ ਹਨ। ਇਹ ਸਹਿਕਾਰੀ ਸਭਾ ਦੋ ਪਿੰਡ ਪੱਖੋਕੇ ਅਤੇ ਮੱਲੀਆਂ ’ਤੇ ਆਧਾਰਤ ਹੈ। ਰਿਟਰਨਿੰਗ ਅਫਸਰ ਗੁਰਮਨਜੀਤ ਸਿੰਘ ਅਤੇ ਅਭਿਸ਼ੇਕ ਗਰਗ ਨੇ ਬਿਨਾਂ ਮੁਕਾਬਲਾ ਚੋਣ ਕਰਵਾਈ। ਸਹਿਕਾਰੀ ਸਭਾ ਦੇ ਮੈਂਬਰਾਂ ਦੀ ਚੋਣ 15 ਦਿਨ ਪਹਿਲਾਂ ਕੀਤੀ ਗਈ ਸੀ। ਵਿਭਾਗ ਦੀਆਂ ਹਦਾਇਤਾਂ ਅਨੁਸਾਰ 15 ਦਿਨਾਂ ਬਾਅਦ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਰਣਜੀਤ ਸਿੰਘ ਮੱਲੀ, ਗੁਰਜੰਟ ਸਿੰਘ, ਬਲਵੀਰ ਸਿੰਘ, ਦਰਸ਼ਨ ਸਿੰਘ, ਕੁਲਦੀਪ ਸਿੰਘ, ਦਲਜੀਤ ਸਿੰਘ ਅਤੇ ਹਰਪਾਲ ਕੌਰ ਕਾਰਜਕਰਨੀ ਦੇ ਮੈਂਬਰ ਚੁਣੇ ਗਏ। ਬੂਟਾ ਸਿੰਘ ਸਿੱਧੂ ਦੂਸਰੀ ਵਾਰ ਸਹਿਕਾਰੀ ਸਭਾ ਪੱਖੋਕੇ ਦੇ ਪ੍ਰਧਾਨ ਚੁਣੇ ਗਏ ਹਨ।