ਨਿੱਜੀ ਪੱਤਰ ਪ੍ਰੇਰਕਲੁਧਿਆਣਾ, 5 ਜੁਲਾਈਭਾਜਪਾ ਦੇ ਸੂਬਾ ਖਜ਼ਾਨਚੀ ਅਤੇ ਕੇਂਦਰੀ ਹਲਕਾ ਇੰਚਾਰਜ ਗੁਰਦੇਵ ਸ਼ਰਮਾ ਦੇਬੀ ਵੱਲੋਂ ਆਪਣੇ ਦਫ਼ਤਰ ਵਿੱਚ ਬੁਢਾਪਾ ਪੈਨਸ਼ਨ ਅਤੇ ਅਪਾਹਜ ਪੈਨਸ਼ਨ ਲਈ ਕੈਂਪ ਲਗਾਇਆ ਗਿਆ ਜਿਸ ਵਿੱਚ ਉਨ੍ਹਾਂ ਲੋਕਾਂ ਨੂੰ ਸਰਟੀਫਿਕੇਟ ਦਿੱਤੇ ਗਏ ਪਹਿਲਾਂ ਹੀ ਪੈਨਸ਼ਨ ਮਿਲ ਚੁੱਕੀ ਸੀ ਅਤੇ ਜਿਨ੍ਹਾਂ ਨੂੰ ਪੈਨਸ਼ਨ ਨਹੀਂ ਮਿਲੀ, ਉਨ੍ਹਾਂ ਲਈ ਫਾਰਮ ਭਰੇ ਗਏ।ਇਸ ਮੌਕੇ ਭਾਜਪਾ ਦੇ ਖ਼ਜ਼ਾਨਚੀ ਸ਼ਰਮਾ ਨੇ ਕਿਹਾ ਕਿ ਕੇਂਦਰੀ ਹਲਕੇ ਵਿੱਚ ਜਿਨ੍ਹਾਂ ਲੋਕਾਂ ਨੂੰ ਬੁਢਾਪਾ ਪੈਨਸ਼ਨ ਜਾਂ ਅਪਾਹਜ ਪੈਨਸ਼ਨ ਨਹੀਂ ਮਿਲੀ ਹੈ, ਉਹ ਦਫ਼ਤਰ ਵਿੱਚ ਆ ਕੇ ਸੰਪਰਕ ਕਰ ਸਕਦੇ ਹਨ ਅਤੇ ਆਪਣੇ ਫਾਰਮ ਭਰ ਸਕਦੇ ਹਨ। ਇਸ ਮੌਕੇ ਸਾਬਕਾ ਕੌਂਸਲਰ ਗੁਰਦੀਪ ਸਿੰਘ ਨੀਟੂ, ਯਸ਼ਪਾਲ ਚੌਧਰੀ, ਸਤਨਾਮ ਸਿੰਘ ਸੇਠੀ, ਜਸਵੰਤ ਸਾਲਦੀ ਅਤੇ ਹਿਮਾਨੀ ਸ਼ਰਮਾ ਵੀ ਹਾਜ਼ਰ ਸਨ।