ਬੀਕੇਯੂ ਕਾਦੀਆਂ ਵੱਲੋਂ ਪਿੰਡ ਇਕਾਈ ਦਾ ਗਠਨ
ਪੱਤਰ ਪ੍ਰੇਰਕ
ਜ਼ੀਰਾ, 3 ਫਰਵਰੀ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇੱਕ ਅਹਿਮ ਮੀਟਿੰਗ ਪਿੰਡ ਗੋਗੋਆਣੀ ਵਿਖੇ ਹੋਈ। ਇਸ ਮੌਕੇ ਯੂਨੀਅਨ ਦੇ ਕਾਰਜਕਾਰੀ ਮੈਂਬਰ ਪੰਜਾਬ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਪਿੰਡ ਦੀ ਇਕਾਈ ਦਾ ਗਠਨ ਕੀਤਾ ਗਿਆ, ਜਿਸ ਵਿੱਚ ਗੁਰਪ੍ਰੀਤ ਸਿੰਘ ਇਕਾਈ ਪ੍ਰਧਾਨ, ਗਗਨਦੀਪ ਸਿੰਘ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਜਨਰਲ ਸਕੱਤਰ, ਆਤਮਜੀਤ ਸਿੰਘ ਖਜ਼ਾਨਚੀ, ਜਸਕਰਨ ਸਿੰਘ ਪ੍ਰੈੱਸ ਸਕੱਤਰ, ਹਰਪ੍ਰੀਤ ਸਿੰਘ ਜਥੇਬੰਦਕ ਸਕੱਤਰ ਚੁਣੇ ਗਏ ਜਦਕਿ ਗੁਰਮੀਤ ਸਿੰਘ, ਅਵਤਾਰ ਸਿੰਘ, ਬੋਹੜ ਸਿੰਘ, ਜਸਵਿੰਦਰ ਸਿੰਘ, ਭਗਵੰਤ ਸਿੰਘ, ਮਨਿੰਦਰਪਾਲ ਸਿੰਘ, ਪਰਮਜੀਤ ਸਿੰਘ, ਲਵਪ੍ਰੀਤ ਸਿੰਘ ਬਰਾੜ, ਲਵਪ੍ਰੀਤ ਸਿੰਘ ਖੋਸਾ ਨੂੰ ਵਰਕਿੰਗ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਫਿਰੋਜ਼ਪੁਰ ਪ੍ਰੀਤਮ ਸਿੰਘ, ਬਲਾਕ ਪ੍ਰਧਾਨ ਜੀਰਾ ਸੁਖਦੇਵ ਸਿੰਘ,ਸੁਖਦੇਵ ਸਿੰਘ ਵਾੜਾ ਚੈਨ ਸਿੰਘ ਵਾਲਾ, ਮੀਤ ਪ੍ਰਧਾਨ ਬਲਾਕ ਜ਼ੀਰਾ ਪਾਲ ਸਿੰਘ ਸਨ੍ਹੇਰ, ਰਾਜਦੀਪ ਸਿੰਘ ਖੋਸਾ ਦਲ ਸਿੰਘ,ਰਾਜਨਪ੍ਰੀਤ ਸਿੰਘ ਖੋਸਾ ਦਲ ਸਿੰਘ,ਜਗਵੀਰ ਸਿੰਘ ਸਰਪੰਚ ਹੋਲਾਂਵਾਲੀ ਆਦਿ ਹਾਜ਼ਰ ਸਨ।