ਬੀਕੇਯੂ ਏਕਤਾ ਉਗਰਾਹਾਂ ਵੱਲੋਂ ਖੇੜੀ ਜੱਟਾਂ ਇਕਾਈ ਕਾਇਮ
ਸਰਬਜੀਤ ਸਿੰਘ ਭੱਟੀ
ਲਾਲੜੂ, 3 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਡੇਰਾਬਸੀ ਦੀ ਇਕ ਮੀਟਿੰਗ ਅੱਜ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ ਦੀ ਅਗਵਾਈ ਹੇਠ ਪਿੰਡ ਖੇੜੀ ਜੱਟਾਂ ਵਿਖੇ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਪਿੰਡ ਇਕਾਈ ਦੀ ਚੋਣ ਕੀਤੀ ਗਈ। ਇਸ ਵਿੱਚ ਪ੍ਰਧਾਨ ਜਸਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਨਰਿੰਦਰ ਸਿੰਘ, ਮੀਤ ਪ੍ਰਧਾਨ ਗੋਲਡੀ ਸਿੰਘ, ਜਨਰਲ ਸਕੱਤਰ ਬਲਬੀਰ ਸਿੰਘ, ਖ਼ਜ਼ਾਨਚੀ ਗੁਰਵਿੰਦਰ ਸਿੰਘ, ਸਰਪ੍ਰਸਤ ਕਰਮਜੀਤ ਸਿੰਘ ਨੂੰ ਬਣਾਇਆ ਗਿਆ। ਇਸੇ ਤਰ੍ਹਾਂ ਔਰਤਾਂ ਦੀ ਇਕਾਈ ਵਿੱਚ ਪ੍ਰਧਾਨ ਰੁਪਿੰਦਰ ਕੌਰ ਅਤੇ ਮੈਂਬਰ ਸੁਰਜੀਤ ਕੌਰ, ਮਨਜੀਤ ਕੌਰ, ਨੀਰੂ ਕੌਰ, ਗੁਰਦੇਵ ਕੌਰ, ਲਾਭ ਕੌਰ, ਪੂਨਮ ਰਾਣੀ, ਹਰਜੀਤ ਕੌਰ, ਕਿਰਨ ਬਾਲਾ, ਜਸਵਿੰਦਰ ਕੌਰ, ਰਣਬੀਰ ਕੌਰ, ਕਰਮਜੀਤ ਕੌਰ ਨੂੰ ਬਣਾਇਆ ਗਿਆ। ਇਸ ਮੌਕੇ ਗੁਰਭਜਨ ਸਿੰਘ ਧਰਮਗੜ੍ਹ, ਜਵਾਲਾ ਸਿੰਘ ਫੌਜੀ, ਭੁਪਿੰਦਰ ਸਿੰਘ, ਹਰਚੰਦ ਸਿੰਘ, ਕਰਨੈਲ ਸਿੰਘ, ਸੀਸ ਰਾਮ ਨੰਬਰਦਾਰ, ਗੁਰਸੇਵਕ ਸਿੰਘ, ਦਰਸ਼ਨ ਸਿੰਘ, ਮਨਦੀਪ ਸਿੰਘ, ਕੁਲਦੀਪ ਸਿੰਘ, ਨੈਬ ਸਿੰਘ, ਬਲਕਾਰ ਸਿੰਘ, ਸੁਰਿੰਦਰ ਸਿੰਘ, ਦਿਆਲ ਸਿੰਘ, ਪਰਵਿੰਦਰ ਸਿੰਘ, ਗੁਲਜ਼ਾਰ ਸਿੰਘ, ਸਵਰਨ ਸਿੰਘ, ਨਰਿੰਦਰ ਸਿੰਘ, ਸਤਨਾਮ ਸਿੰਘ, ਗੱਜਣ ਸਿੰਘ, ਤਰਨਪ੍ਰੀਤ ਸਿੰਘ, ਰਮਨ ਸਿੰਘ, ਗੁਰਮੇਲ ਸਿੰਘ, ਵਿਕਰਮ ਸਿੰਘ ਹਾਜ਼ਰ ਸਨ।