ਬੀਐੱਸਐੱਫ ਵੱਲੋਂ ਗੋਲੀਆਂ ਚਲਾਉਣ ਮਗਰੋਂ ਪਾਕਿਸਤਾਨ ਪਰਤਿਆ ਡਰੋਨ
04:15 AM Feb 02, 2025 IST
Advertisement
ਕੇ ਪੀ ਸਿੰਘ
ਦੀਨਾਨਗਰ, 1 ਫਰਵਰੀ
ਸਰਹੱਦੀ ਖੇਤਰ ਦੀ ਬੀਓਪੀ ਆਦੀਆਂ ਪੋਸਟ ’ਚ ਇੱਕ ਵਾਰ ਫਿਰ ਪਾਕਿਸਤਾਨੀ ਡਰੋਨ ਦੀ ਆਵਾਜ਼ ਸੁਣੀ ਗਈ। ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਜਵਾਨਾਂ ਦੀ ਮੁਸਤੈਦੀ ਕਾਰਨ ਡਰੋਨ ਵਾਪਸ ਪਾਕਿਸਤਾਨ ਵਾਲੇ ਪਾਸੇ ਮੁੜ ਗਿਆ। ਜਾਣਕਾਰੀ ਅਨੁਸਾਰ ਬੀਐੱਸਐੱਫ ਦੇ ਜਵਾਨਾਂ ਨੇ ਬੀਤੀ ਰਾਤ ਕਰੀਬ 2.25 ਵਜੇ ਭਾਰਤੀ ਹੱਦ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਡਰੋਨ ਦੀ ਆਵਾਜ਼ ਸੁਣੀ। ਜਵਾਨਾਂ ਵੱਲੋਂ ਉਸ ’ਤੇ ਸੱਤ ਦੇ ਕਰੀਬ ਫਾਇਰ ਵੀ ਕੀਤੇ ਗਏ। ਇਸ ਮਗਰੋਂ ਇਹ ਡਰੋਨ ਪਾਕਿਸਤਾਨੀ ਵਾਲੇ ਪਾਸੇ ਚਲਾ ਗਿਆ। ਇਸ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਪੁਲੀਸ ਅਤੇ ਬੀਐੱਸਐੱਫ ਦੇ ਉੱਚ ਅਧਿਕਾਰੀਆਂ ਨੇ ਇਲਾਕੇ ਅੰਦਰ ਤਲਾਸ਼ੀ ਮੁਹਿੰਮ ਚਲਾਈ।
Advertisement
Advertisement
Advertisement