For the best experience, open
https://m.punjabitribuneonline.com
on your mobile browser.
Advertisement

ਬਿੰਦਰ ਕੋਲੀਆਂ ਵਾਲ ਦੇ ਨਾਵਲ ‘ਮੁੜ ਆਈ ਬਹਾਰ’ ’ਤੇ ਵਿਚਾਰ ਚਰਚਾ

04:11 AM May 14, 2025 IST
ਬਿੰਦਰ ਕੋਲੀਆਂ ਵਾਲ ਦੇ ਨਾਵਲ ‘ਮੁੜ ਆਈ ਬਹਾਰ’ ’ਤੇ ਵਿਚਾਰ ਚਰਚਾ
Advertisement

ਦਲਜਿੰਦਰ ਰਹਿਲ
ਇਟਲੀ: ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂ ਵਾਲ ਦੇ ਨਾਵਲ ‘ਮੁੜ ਆਈ ਬਹਾਰ’ ਉੱਪਰ ਔਨਲਾਈਨ ਵਿਚਾਰ ਚਰਚਾ ਕੀਤੀ ਗਈ। ਇਸ ਵਿੱਚ ਵੱਖ ਵੱਖ ਸਾਹਿਤਕ ਚਿੰਤਕ ਅਤੇ ਆਲੋਚਕਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਮੋਹਨ ਸਿੰਘ ਮੋਤੀ, ਪ੍ਰਿੰਸੀਪਲ ਹਰਸ਼ਰਨ ਕੌਰ, ਡਾ. ਅੰਮ੍ਰਿਤਪਾਲ ਕੌਰ ਕਲੇਰ ਅਤੇ ਮੁਖਤਿਆਰ ਸਿੰਘ ਚੰਦੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਇਨ੍ਹਾਂ ਨੇ ਨਾਵਲ ਦੇ ਵੱਖ-ਵੱਖ ਰੂਪਾਂ ਜਿਵੇਂ ਵਿਸ਼ਾ ਵਸਤੂ, ਬਣਤਰ-ਬੁਣਤਰ, ਕਹਾਣੀ, ਪਾਤਰ ਉਸਾਰੀ, ਸਮਾਂ-ਸਥਾਨ ਆਦਿ ਉੱਪਰ ਨਿੱਠ ਕੇ ਚਰਚਾ ਕੀਤੀ। ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਨੇ ਸਵਾਗਤੀ ਸ਼ਬਦਾਂ ਵਿੱਚ ਜਿੱਥੇ ਸਭ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਉੱਥੇ ਬਿੰਦਰ ਕੋਲੀਆਂ ਵਾਲ ਦੇ ਸਾਹਿਤਕ ਸਫ਼ਰ ਬਾਰੇ ਦੱਸਦਿਆਂ ਕਿਹਾ ਕਿ ਬਿੰਦਰ ਕੋਲੀਆਂ ਵਾਲ ਨਿਰੰਤਰਤਾ ਨਾਲ ਲਿਖਣ ਵਾਲਾ ਅਣਥੱਕ ਲੇਖਕ ਹੈ ਜਿਸ ਤੋਂ ਪੰਜਾਬੀ ਸਾਹਿਤ ਨੂੰ ਬਹੁਤ ਉਮੀਦਾਂ ਹਨ। ਮੋਹਨ ਸਿੰਘ ਮੋਤੀ ਨੇ ਕਿਹਾ ਕਿ ਨਾਵਲ ਦੀ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਲੋਪ ਹੋ ਰਹੇ ਪੰਜਾਬੀ ਦੇ ਸ਼ਬਦਾਂ ਦੀ ਬਹੁਤ ਸਾਰਥਿਕ ਵਰਤੋਂ ਕੀਤੀ ਗਈ ਹੈ। ਹਰਸ਼ਰਨ ਕੌਰ ਨੇ ਨਾਵਲ ਦਾ ਵਿਸ਼ਾ ਵਸਤੂ, ਸਮਾਂ ਸਥਾਨ ਤੇ ਬਣਤਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਅੰਮ੍ਰਿਤਪਾਲ ਕੌਰ ਕਲੇਰ ਨੇ ਕਿਹਾ ਕਿ ਇਸ ਨਾਵਲ ਵਿੱਚ ਔਰਤ ਦੇ ਕਿਰਦਾਰ ਨੂੰ ਬਹੁਤ ਮਜ਼ਬੂਤੀ ਨਾਲ ਪੇਸ਼ ਕਰਦੇ ਦੱਸਿਆ ਗਿਆ ਹੈ ਕਿ ਔਰਤ ਘਰ ਦਾ ਮਜ਼ਬੂਤ ਥੰਮ੍ਹ ਹੁੰਦੀ ਹੈ। ਉਹ ਚਾਹੇ ਤਾਂ ਹਿੰਮਤ ਨਾਲ ਪਰਿਵਾਰ ਨੂੰ ਹਰ ਸੰਕਟ ਵਿੱਚੋਂ ਕੱਢ ਸਕਦੀ ਹੈ। ਮੁਖਤਿਆਰ ਸਿੰਘ ਚੰਦੀ ਨੇ ਨਾਵਲ ਦੇ ਵੱਖ-ਵੱਖ ਪਹਿਲੂਆਂ ’ਤੇ ਗੱਲ ਕਰਨ ਤੋਂ ਇਲਾਵਾ ਬਾਕੀ ਬੁਲਾਰਿਆਂ ਦੀ ਗੱਲਬਾਤ ਨੂੰ ਵੀ ਆਪਣੀ ਚਰਚਾ ਦਾ ਕੇਂਦਰ ਬਿੰਦੂ ਬਣਾ ਕੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ।
ਅੰਤ ਵਿੱਚ ਬਿੰਦਰ ਕੋਲੀਆਂ ਵਾਲ ਨੇ ਇਸ ਵਿਚਾਰ ਚਰਚਾ ਉੱਪਰ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਉਸ ਨੂੰ ਸਾਰੀ ਵਿਚਾਰ ਚਰਚਾ ਤੋਂ ਬਹੁਤ ਕੁਝ ਸਿੱਖਣ, ਸਮਝਣ ਤੇ ਵਿਚਾਰਨ ਲਈ ਮਿਲਿਆ ਹੈ ਜਿਸ ਨੂੰ ਉਹ ਅਗਲੀਆਂ ਲਿਖਤਾਂ ਵਿੱਚ ਹੋਰ ਵੀ ਬਿਹਤਰੀ ਨਾਲ ਸਾਂਝਾ ਕਰੇਗਾ। ਵਿਚਾਰ ਚਰਚਾ ਵਿੱਚ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਮੀਤ ਪ੍ਰਧਾਨ ਗੁਰਮੀਤ ਮੱਲ੍ਹੀ, ਰਾਣਾ ਅਠੌਲਾ, ਜਸਵਿੰਦਰ ਕੌਰ ਮਿੰਟੂ, ਕਰਮਜੀਤ ਕੌਰ ਰਾਣਾ, ਰਾਜੂ ਹਠੂਰੀਆ, ਪ੍ਰੋ. ਜਸਪਾਲ ਸਿੰਘ ਅਤੇ ਸਿੱਕੀ ਝੱਜੀ ਪਿੰਡ ਵਾਲਾ ਆਦਿ ਹਾਜ਼ਰ ਹੋਏ।

Advertisement

Advertisement
Advertisement
Advertisement
Author Image

Balwinder Kaur

View all posts

Advertisement