ਬਾਬਾ ਹਰਚੋਵਾਲ ਟੀਮ ਨੇ ਜਿੱਤਿਆ ਕਬੱਡੀ ਟੂਰਨਾਮੈਂਟ
ਨਿੱਜੀ ਪੱਤਰ ਪ੍ਰੇਰਕ
ਕਾਦੀਆਂ, 15 ਅਪਰੈਲ
ਖਾਲਸਾ ਪੰਥ ਸਾਜਨਾ ਦਿਵਸ ਕਮੇਟੀ ਨਹਿਰ ਪੁਲ ਭਾਮੜੀ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਅਖੰਡ ਪਾਠ ਦੇ ਭੋਗ ਮਗਰੋਂ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਬੱਚਿਆਂ ਦੇ ਕਵਿਤਾ, ਗੀਤ, ਦਸਤਾਰ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਗੁਰਮਤਿ ਮੁਕਾਬਲਿਆਂ ਵਿੱਚ 35 ਬੱਚਿਆਂ ਨੇ ਭਾਗ ਲਿਆ। ਮੰਚ ਸੰਚਾਲਨ ਦਿਲਬਾਗ ਸਿੰਘ ਬਸਰਾਵਾਂ ਨੇ ਕੀਤਾ। ਢਾਡੀ ਜਥਾ ਭਾਈ ਸਮਸ਼ੇਰ ਸਿੰਘ ਖੁੰਡਾ ਵਾਲਿਆਂ ਨੇ ਗੁਰਇਤਿਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਨਿਹੰਗ ਸਿੰਘਾਂ ਜਥੇਦਾਰ ਬਘੇਲ ਸਿੰਘ ਦੀ ਅਗਵਾਈ ’ਚ ਗਤਕੇ ਦੇ ਜੌਹਰ ਦਿਖਾਏ। ਗਿਆਨੀ ਮਹਿਤਾਬ ਸਿੰਘ, ਬਾਬਾ ਬਲਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਰਾਜਾ ਰਾਮ ਅਤੇ ਪ੍ਰਬੰਧਕਾਂ ਨੇ ਮੁਕਾਬਲਿਆਂ ’ਚੋਂ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ।
ਕਬੱਡੀ ਟੂਰਨਾਮੈਂਟ ਦੌਰਾਨ ਕੁੱਲ ਅੱਠ ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੁਕਾਬਲਾ ਬਾਬਾ ਰਾਜਾ ਰਾਮ ਹਰਚੋਵਾਲ ਕਬੱਡੀ ਕਲੱਬ ਟੀਮ ਨੇ ਬਾਬਾ ਲਾਲ ਸਿੰਘ ਕੁੱਲੀ ਵਾਲੇ ਕਬੱਡੀ ਟੀਮ ਨੂੰ ਡੇਢ ਅੰਕ ਦੇ ਫਰਕ ਨਾਲ ਹਰਾਇਆ। ਰੱਸਾਕਸ਼ੀ ਮੁਕਾਬਲੇ ’ਚ ਭਾਈ ਮੰਝ ਟੀਮ ਨੇ ਭਾਈ ਘਨ੍ਹੱਈਆ ਨੂੰ ਟੀਮ ਹਰਾਇਆ। ਜੇਤੂਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰਾਂ ਬਾਬਾ ਨਰਿੰਦਰ ਸਿੰਘ, ਸਰਪੰਚ ਬਚਨ ਸਿੰਘ, ਹਰਜੀਤ ਸਿੰਘ, ਦਿਲਬਾਗ ਸਿੰਘ ਠਾਣੇਦਾਰ,ਅਜੀਤ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ, ਡਾ. ਅਮਰਜੀਤ ਸਿੰਘ, ਗੁਰਮੁਖ ਲਾਲ, ਜਰਨੈਲ ਸਿੰਘ, ਬਲਜਿੰਦਰ ਸਿੰਘ, ਰਮੇਸ ਸਿੰਘ, ਹਰਭਜਨ ਲਾਲ, ਡਾ. ਗੁਰਵੰਤ ਸਿੰਘ, ਸੁੱਚਾ ਸਿੰਘ, ਪਰਮਜੀਤ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ, ਬੀਰ ਸਿੰਘ ਆਦਿ ਕਮੇਟੀ ਮੈਂਬਰਾਂ ਸਣੇ ਦਿਲਪ੍ਰੀਤ ਸਿੰਘ ਯੂਐਸਏ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।