ਬਾਬਾ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ
05:06 AM Apr 16, 2025 IST
Advertisement
ਬਲਵਿੰਦਰ ਰੈਤ
ਨੂਰਪੁਰ ਬੇਦੀ, 15 ਅਪਰੈਲ
ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਪਿੰਡ ਸੈਣੀ ਮਾਜਰਾ ਵਿੱਚ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਬੁਲਾਰਿਆਂ ਮਾਸਟਰ ਗੁਰਨਾਇਬ ਸਿੰਘ ਜੇਤੇਵਾਲ, ਭਾਈ ਵੀਰ ਸਿੰਘ, ਗੁਰਬਿੰਦਰ ਸਸਕੌਰ, ਸੁਸ਼ੀਲ ਕੁਮਾਰ ਡਮਾਣਾ ਨੇ ਬਾਬਾ ਸਾਹਿਬ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਇਸ ਸਮਾਗਮ ਦੀ ਸਫ਼ਲਤਾ ਲਈ ਅਵਤਾਰ ਸਿੰਘ ਮੂਸਾਪੁਰ, ਅਮਰੀਕ ਸਿੰਘ, ਬਲਬੀਰ ਸੈਣੀ, ਯੋਗਰਾਜ, ਕਰਮ ਸਿੰਘ, ਦਰਸਨ ਸਿੰਘ ਸਾਬਕਾ ਸਿੱਖਿਆ ਅਧਿਕਾਰੀ, ਕਰਮ ਚੰਦ, ਕਿਰਪਾਲ ਸਿੰਘ ਭੱਟੋਂ, ਦਰਸ਼ਨ ਕੁਮਾਰ ਦਾ ਅਹਿਮ ਯੋਗਦਾਨ ਰਿਹਾ। ਦਰਸਨ ਸਿੰਘ ਬੜਵਾ ਨੇ ਮੰਚ ਦਾ ਸੰਚਾਲਨ ਕੀਤਾ।
Advertisement
Advertisement
Advertisement
Advertisement