ਪੱਤਰ ਪ੍ਰੇਰਕਦਸੂਹਾ, 6 ਜੂਨਇੱਥੇ ਜੈ ਸਾਈਂ ਕਲੱਬ ਕੈਂਥਾਂ (ਦਸੂਹਾ) ਵੱਲੋਂ ਐੱਨਆਰਆਈ ਵੀਰਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਮਸੀਤ ਵਾਲਾ ਦੇ ਦਰਬਾਰ ਵਿੱਚ 22ਵਾਂ ਦੋ ਰੋਜ਼ਾ ਮੇਲਾ 13 ਤੇ ਜੂਨ 2025 ਨੂੰ ਕਰਵਾਇਆ ਜਾਵੇਗਾ। ਇਸ ਸਬੰਧੀ ਮੁੱਖ ਪ੍ਰਬੰਧਕ ਮੋਨੂੰ ਕੈਂਥਾਂ ਨੇ ਦੱਸਿਆ ਕਿ 13 ਜੂਨ ਦੀ ਸ਼ਾਮ 5 ਵਜੇ ਮਹਿੰਦੀ ਰਸਮ ਅਤੇ 14 ਜੂਨ ਦੁਪਹਿਰ 1 ਵਜੇ ਚਾਦਰ ਅਤੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। ਮਗਰੋਂ ਸ਼ਾਮ ਨੂੰ ਸੂਫੀਆਨਾ ਮਹਿਫ਼ਲ ’ਚ ਜੋਤੀ ਨੂਰਾਂ, ਯਾਸਿਰ ਹੁਸੈਨ, ਸਿਮਰਨ ਢਾਡਲੀ, ਕਾਸ਼ੀ ਨਾਥ, ਸੂਫੀ ਐਂਕਰ, ਗੁਰਜੀਤ ਜੀਤੀ ਤੇ ਪਰਵੇਜ਼ ਆਲਮ ਤੇ ਹੋਰ ਫਨਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ।