ਬਾਪ ਵੱਲੋਂ ਨਾਬਾਲਗ ਲੜਕੀ ਨਾਲ ਜਬਰ-ਜਨਾਹ

ਪੱਤਰ ਪ੍ਰੇਰਕ
ਦੇਵੀਗੜ੍ਹ, 19 ਅਗਸਤ
ਇਥੋਂ ਦੇ ਇਕ ਪਿੰਡ ਵਿੱਚ ਉਦੋਂ ਰਿਸ਼ਤੇ ਤਾਰ ਤਾਰ ਹੋ ਗਏ ਜਦੋਂ ਦੇਰ ਰਾਤ ਇੱਕ ਸ਼ਰਾਬੀ ਬਾਪ ਨੇ ਆਪਣੀ ਨਾਬਾਲਗ ਪੁੱਤਰੀ ਨਾਲ ਜਬਰ-ਜਨਾਹ ਕੀਤਾ। ਚੌਕੀ ਭੁਨਰਹੇੜੀ ਦੀ ਪੁਲੀਸ ਨੇ ਨਾਬਾਲਗ ਪੀੜਤਾ ਦੀ ਮਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਬਲਾਤਕਾਰ ਤੇ ਪੋਸਕੋ ਐਕਟ ਤਹਿਤ ਕੇਸ ਦਰਜ ਕਰਕੇ ਪੀੜਤਾ ਦਾ ਮੈਡੀਕਲ ਕਰਵਾਇਆ। ਦੇਵੀਗੜ੍ਹ ਦੇ ਇਕ ਪਿੰਡ ’ਚ ਮੁਲਜ਼ਮ ਗੁਰਬਚਨ ਸਿੰਘ ਨੇ ਸ਼ਰਾਬੀ ਹਾਲਤ ’ਚ ਆਪਣੀ ਪਤਨੀ ਨੂੰ ਧੱਕਾ ਦੇ ਘਰੋਂ ਕੱਢ ਕੇ ਅੰਦਰੋਂ ਕੁੰਡੀ ਲਾ ਲਈ। ਪਿੰਡ ਦੇ ਲੋਕਾਂ ਨੇ ਜਦੋਂ ਘਰ ਦਾ ਕੁੰਡਾ ਖੋਲ੍ਹਿਆ ਤਾਂ ਵਹਿਸ਼ੀ ਬਾਪ ਨੇ ਸ਼ਰਾਬ ਦੇ ਨਸ਼ੇ ’ਚ ਨਾਬਾਲਗ ਬੇਟੀ ਦਾ ਮੂੰਹ ਬੰਨ੍ਹ ਕੇ ਉਸ ਨਾਲ ਜਬਰ-ਜਨਾਹ ਕੀਤਾ ਸੀ, ਨੂੰ ਕਾਬੂ ਕੀਤਾ।