ਬਾਜਵਾ ਖ਼ਿਲਾਫ਼ ਐੱਫਆਈਆਰ ਮੁੱਖ ਮੰਤਰੀ ਦੀ ਬੁਖਲਾਹਟ ਦੀ ਨਿਸ਼ਾਨੀ: ਬੇਰਕਲਾਂ
ਨਿੱਜੀ ਪੱਤਰ ਪ੍ਰੇਰਕ
ਮਲੌਦ, 14 ਅਪਰੈਲ
ਕਾਗਰਸ ਪਾਰਟੀ ਦੇ ਨਿਧੱੜਕ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖਿਲਾਫ ਕੀਤੀ ਐੱਫਆਈਆਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੁਖਲਾਹਟ ਦੀ ਨਿਸ਼ਾਨੀ ਹੈ। ਇਹ ਗੱਲਾਂ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਤੇ ਬਲਾਕ ਸਮਿਤੀਂ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਕਹੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬੁਖਲਾਹਟ ਵਿੱਚ ਆ ਗਈ ਹੈ ਜਿਸ ਦਾ ਪਹਿਲੀ ਵਾਰ ਅਜਿਹਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ਤੇ ਧੱਕੇ ਨਾਲ ਲੋਕਾਂ ਦੀਆਂ ਜ਼ਮੀਨਾਂ ਦੱਬੀਆ ਜਾ ਰਹੀਆ ਹਨ, ਧੱਕੇ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਲਾਏ ਜਾ ਰਹੇ ਹਨ।
ਪ੍ਰਧਾਨ ਗਿੱਲ ਬੇਰਕਲਾਂ ਨੇ ਕਿਹਾ ਕਿ ਸ਼ਰਾਬ ਘੁਟਾਲੇ ਵਿੱਚ ਜੇਲ ਜਾ ਕੇ ਆਏ ਆਗੂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀਆਂ ਗੱਲਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵੇ ਨੂੰ ਪੰਜਾਬ ਸਰਕਾਰ ਦੀਆਂ ਨਿਕਾਮੀਆਂ ਅਤੇ ਪੰਜਾਬ ਦੇ ਕਿਸਾਨਾਂ ਦੇ ਮਸਲੇ ਚੁੱਕਣ ਕਰਕੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਤੇ ਬਦਲੇ ਦੀ ਭਾਵਨਾਵਾਂ ਨਾਲ ਝੂਠੀ ਐੱਫਆਈਆਰ ਦਰਜ ਕਰਵਾਈ ਹੈ, ਇਸ ਨਾਲ ਬਾਜਵੇ ਦੀ ਆਵਾਜ਼ ਨੂੰ ਦਬਾਇਆ ਨਹੀ ਜਾ ਸਕਦਾ। ਇਸ ਮੌਕੇ ਜਤਿੰਦਰ ਸਿੰਘ ਚੋਮੋ ਚੇਅਰਮੈਨ ਕਿਸਾਨ ਸੈਲ , ਸੋਹਣ ਸਿੰਘ ਕੈਨੇਡਾ, ਜਸਵੀਰ ਸਿੰਘ ਸੀਹਾ ਦੋਦ, ਮੇਘ ਸਿੰਘ ਬੇਰਕਲਾ, ਜਰਨੈਲ ਸਿੰਘ ਚੋਮੋ , ਗੁਰਿੰਦਰ ਸਿੰਘ ਚੋਮੋਂ ਵੀ ਹਾਜ਼ਰ ਸਨ।