ਬਹੁ-ਮੰਤਵੀ ਸਹਿਕਾਰੀ ਸਭਾ ਦੀ ਸਰਬ ਸੰਮਤੀ ਨਾਲ ਚੋਣ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 15 ਅਪਰੈਲ
ਪਿੰਡ ਭੱਦਕ ਵਿੱਚ ਦਿ ਭੱਦਕ ਬਹੁ ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਦੀ ਪ੍ਰਬੰਧਕ ਕਮੇਟੀ ਦੀ ਚੋਣ ਏਆਰਓ ਸ਼ਿਵਾਲੀ ਬਾਂਸਲ ਅਤੇ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਹੋਈ। ਚੋਣ ਵਿਚ ਵੱਖ-ਵੱਖ ਪਿੰਡਾਂ ਤੋਂ ਡਾਇਰੈਕਟਰ ਦੀ ਚੋਣ ਦੇ ਲਈ 11 ਮੈਂਬਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਚੋਣ ਅਧਿਕਾਰੀ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਦੇ 11 ਮੈਂਬਰਾਂ ਦੀ ਬਤੌਰ ਡਾਇਰੈਕਟਰ ਚੋਣ ਕੀਤੀ ਗਈ। ਸਰਬਸੰਮਤੀ ਨਾਲ ਅਨਿਲ ਕੁਮਾਰ ਨੀਲਪੁਰ, ਅਮਰਜੀਤ ਸਿੰਘ ਭੱਦਕ, ਅਵਤਾਰ ਸਿੰਘ ਭੱਦਕ, ਉਜਾਗਰ ਸਿੰਘ ਖੈਰਪੁਰ ਜੱਟਾਂ, ਗੁਰਮੀਤ ਸਿੰਘ ਮਹਿਮਾ, ਹਰਵਿੰਦਰ ਸਿੰਘ ਨੀਲਪੁਰ, ਈਸ਼ਵਰ ਸ਼ਰਮਾ ਗਾਜੀਪੁਰ, ਰਾਜ ਕੁਮਾਰ ਭੱਦਕ, ਰਜਨੀਸ਼ ਦੇਵੀ ਪਤਨੀ ਅਨਿਲ ਕੁਮਾਰ ਨੀਲਪੁਰ, ਪ੍ਰਹਿਲਾਦ ਸਿੰਘ ਭੱਦਕ ਅਤੇ ਰਾਜ ਕੌਰ ਨੂੰ ਡਾਇਰੈਕਟਰ ਚੁਣ ਲਿਆ ਗਿਆ। ਜ਼ਿਕਰਯੋਗ ਹੈ ਕਿ ਅਨਿਲ ਕੁਮਾਰ ਨੀਲਪੁਰ ਚੌਥੀ ਵਾਰ ਸਰਬ ਸੰਮਤੀ ਦੇ ਨਾਲ ਡਾਇਰੈਕਟਰ ਚੁਣੇ ਗਏ ਹਨ। ਏਆਰਓ ਸ਼ਿਵਾਲੀ ਬਾਂਸਲ ਨੇ ਦੱਸਿਆ ਕਿ ਉਕਤ ਚੁਣੇ ਗਏ ਡਾਇਰੈਕਟਰਾਂ ਵਿੱਚੋਂ ਪ੍ਰਧਾਨ ਅਤੇ ਹੋਰਨਾਂ ਅਹੁਦਿਆਂ ਦੀ ਚੋਣ ਕਰਨ ਦੇ ਲਈ 2 ਮਈ 2025 ਦੀ ਮਿਤੀ ਤੈਅ ਕੀਤੀ ਗਈ ਹੈ। ਨਵ-ਨਿਯੁਕਤ ਡਾਇਰੈਕਟਰ ਅਨਿਲ ਕੁਮਾਰ ਨੀਲਪੁਰ ਨੇ ਸੁਸਾਇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।