ਬਸੰਤ ਪੰਚਮੀ ਸਬੰਧੀ ਵਿਦਿਆਰਥੀਆਂ ਦੇ ਮੁਕਾਬਲੇ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 4 ਫ਼ਰਵਰੀ
ਰਿਆਤ ਬਾਹਰਾ ਇੰਸਟੀਟਿਊਟ ਆਫ਼ ਫਾਰਮੇਸੀ ਵਿੱਚ ਬਸੰਤ ਪੰਚਮੀ ਦੇ ਸਬੰਧ ’ਚ ਵਿਦਿਆਰਥੀਆਂ ਦੇ ਪਤੰਗਬਾਜ਼ੀ, ਪਤੰਗ ਬਣਾਉਣ ਅਤੇ ਪੱਗ ਬੰਨ੍ਹਣ ਦੇ ਮੁਕਾਬਲੇ ਕਰਵਾਏ ਗਏ। ਡਾਇਰੈਕਟਰ ਪ੍ਰਿੰਸੀਪਲ ਡਾ. ਮਨਿੰਦਰ ਸਿੰਘ ਗਰੋਵਰ ਦੀ ਅਗਵਾਈ ਹੇਠ ਹੋਏ ਇਸ ਸਮਾਰੋਹ ’ਚ ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਡਾ. ਚੰਦਰ ਮੋਹਨ ਨੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੇ ਤਿਉਹਾਰ ਬਾਰੇ ਜਾਣੂ ਕਰਵਾਇਆ। ਉਨ੍ਹਾਂ ਬਸੰਤ ਪੰਚਮੀ ਦੇ ਤਿਉਹਾਰ ਦਾ ਮਾਤਾ ਸਰਸਵਤੀ ਨਾਲ ਸਬੰਧ ਹੋਣ ਬਾਰੇ ਵੀ ਦੱਸਿਆ। ਇਸ ਮੌਕੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪੱਗ ਬੰਨ੍ਹਣ ਦੇ ਮੁਕਾਬਲੇ ਵਿੱਚ ਭਵਨਦੀਪ ਸਿੰਘ ਨੇ ਪਹਿਲਾ, ਜੋਬਨਪ੍ਰੀਤ ਸਿੰਘ ਨੇ ਦੂਜਾ ਅਤੇ ਸਹਿਜਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਪਤੰਗ ਬਣਾਉਣ ਦੇ ਮੁਕਾਬਲੇ ਵਿੱਚ ਜਯੋਤੀ ਅਤੇ ਕੋਮਲ ਨੇ ਪਹਿਲਾ, ਖੁਸ਼ਦਿਲ ਚੱਡਾ ਅਤੇ ਮੀਨਾਖ਼ਸ਼ੀ ਨੇ ਦੂਜਾ, ਜਸਨੂਰ ਕੌਰ ਸੈਣੀ, ਮਾਨਿਆ ਅਤੇ ਕਮਲਪ੍ਰੀਤ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਡਾ. ਮੀਨਾਕਸ਼ੀ, ਕੁਲਦੀਪ ਰਾਣਾ ਆਦਿ ਵੀ ਮੌਜੂਦ ਰਿਹਾ।