For the best experience, open
https://m.punjabitribuneonline.com
on your mobile browser.
Advertisement

ਬਸਪਾ ਵਰਕਰਾਂ ਵੱਲੋਂ ਬਾਲੀਆਂ ਸਦਰ ਥਾਣੇ ਅੱਗੇ ਧਰਨਾ

05:28 AM May 11, 2025 IST
ਬਸਪਾ ਵਰਕਰਾਂ ਵੱਲੋਂ ਬਾਲੀਆਂ ਸਦਰ ਥਾਣੇ ਅੱਗੇ ਧਰਨਾ
ਸਦਰ ਥਾਣੇ ਅੱਗੇ ਧਰਨਾ ਦਿੰਦੇ ਹੋਏ ਬਸਪਾ ਆਗੂ ਤੇ ਵਰਕਰ। -ਫੋਟੋ: ਲਾਲੀ
Advertisement

ਨਿੱਜੀ ਪੱਤਰ ਪ੍ਰੇਰਕ

Advertisement

ਸੰਗਰੂਰ, 10 ਮਈ
ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਥਾਣਾ ਸਦਰ ਪੁਲੀਸ ਬਾਲੀਆਂ ਅੱਗੇ ਧਰਨਾ ਦਿੱਤਾ ਗਿਆ ਅਤੇ ਪੁਲੀਸ ’ਤੇ ਪੱਖਪਾਤ ਦੇ ਦੋਸ਼ ਲਾਉਂਦੇ ਹੋਏ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਪਿੰਡ ਬਾਲੀਆਂ ਵਿੱਚ ਆਰਓ ਸਿਸਟਮ ’ਤੇ ਕੰਮ ਕਰ ਰਹੇ ਦਲਿਤ ਵਰਗ ਦੇ ਵਿਅਕਤੀ ਚਮਕੌਰ ਸਿੰਘ ਨੂੰ ਪੰਚਾਇਤ ਵਲੋਂ ਕਥਿਤ ਤੌਰ ’ਤੇ ਹਟਾਉਣ ਅਤੇ ਚਮਕੌਰ ਸਿੰਘ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਹੀ ਕੇਸ ਦਰਜ ਕਰਵਾਉਣ ਤੋਂ ਖਫ਼ਾ ਹਨ।
ਧਰਨੇ ਨੂੰ ਸੰਬੋਧਨ ਕਰਦਿਆਂ ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਦੱਸਿਆ ਕਿ ਪਿੰਡ ਬਾਲੀਆਂ ਵਿੱਚ ਕਰੀਬ 15 ਸਾਲ ਪਹਿਲਾਂ ਇੱਕ ਆਰ.ਓ. ਲੱਗਿਆ ਸੀ ਜਿਸ ਉਪਰ ਦਲਿਤ ਵਰਗ ਨਾਲ ਸਬੰਧਤ ਚਮਕੌਰ ਸਿੰਘ ਅਪਰੇਟਰ ਦੇ ਤੌਰ ’ਤੇ ਕੰਮ ਕਰਦਾ ਸੀ ਜਿਸ ਨੂੰ ਪਿੰਡ ਦੀ ਪੰਚਾਇਤ ਵਲੋਂ 2012 ਵਿਚ ਮਤਾ ਪਾ ਕੇ ਰੱਖਿਆ ਸੀ ਪਰ ਤਬਦੀਲ ਹੋਈ ਪਿੰਡ ਦੀ ਪੰਚਾਇਤ ਵਲੋਂ ਅਪਰੇਟਰ ਚਮਕੌਰ ਸਿੰਘ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਅਤੇ ਆਰ.ਓ. ਦੇ ਅੰਦਰ ਤੇ ਬਾਹਰ ਚਮਕੌਰ ਸਿੰਘ ਵਲੋਂ ਲਗਾਏ ਸਾਮਾਨ ’ਤੇ ਕਥਿਤ ਰੂਪ ਵਿਚ ਕਬਜ਼ਾ ਕਰ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਚਮਕੌਰ ਸਿੰਘ ਨੂੰ ਹਟਾਉਣ ਤੋਂ ਬਾਅਦ ਸਰਪੰਚ ਦੇ ਪਰਿਵਾਰ ਨਾਲ ਸਬੰਧਤ ਖਾਸ ਮੈਂਬਰਾਂ ਵਲੋਂ ਚਮਕੌਰ ਸਿੰਘ ਸਮੇਤ ਤਿੰਨ ਜਣਿਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਵਾ ਦਿੱਤਾ ਗਿਆ। ਉਨ੍ਹਾਂ ਪਿੰਡ ਦੀ ਪੰਚਾਇਤ, ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ, ਡੀਐੱਸਪੀ ਆਰ ਸੰਗਰੂਰ ਅਤੇ ਥਾਣਾ ਸਦਰ ਪੁਲੀਸ ਦੇ ਮੁਖੀ ਤੋਂ ਮੰਗ ਕੀਤੀ ਕਿ ਆਰ.ਓ. ਦੇ ਅੰਦਰ ਅਤੇ ਬਾਹਰ ਚਮਕੌਰ ਸਿੰਘ ਵਲੋਂ ਲਗਾਇਆ ਹੋਇਆ ਸਾਮਾਨ ਵਾਪਸ ਦਿਵਾਇਆ ਜਾਵੇ ਅਤੇ ਚਮਕੌਰ ਸਿੰਘ ਤੇ ਹੋਰਾਂ ਕੀਤਾ ਗਿਆ ਕੇਸ ਰੱਦ ਕੀਤਾ ਜਾਵੇ। ਇਸ ਮੌਕੇ ਬਸਪਾ ਆਗੂ ਸੂਬੇਦਾਰ ਰਣਧੀਰ ਸਿੰਘ ਨਾਗਰਾ, ਨਿਰਮਲ ਸਿੰਘ ਮੱਟੂ, ਮਿੱਠਾ ਸਿੰਘ, ਮੁਖਤਿਆਰ ਸਿੰਘ ਪੰਚ, ਬਲਵੀਰ ਸਿੰਘ, ਨਛੱਤਰ ਸਿੰਘ, ਸਤਵਿੰਦਰ ਸਿੰਘ, ਚਮਕੌਰ ਸਿੰਘ, ਬਲਵਿੰਦਰ ਸਿੰਘ, ਅਮਨਦੀਪ ਕੌਰ, ਰਾਜਵੀਰ ਕੌਰ, ਸੁਰਜੀਤ ਕੌਰ, ਬਲਜੀਤ ਕੌਰ, ਜਸਵੀਰ ਕੌਰ, ਸਮਸ਼ੇਰ ਸਿੰਘ, ਬਲਵਿੰਦਰ ਸਿੰਘ, ਜੀਵਨ ਸਿੰਘ ਭੋਲਾ ਸਿੰਘ ਆਦਿ ਮੌਜੂਦ ਸਨ।

Advertisement
Advertisement

ਥਾਣਾ ਮੁਖੀ ਨੇ ਦੋਸ਼ ਨਕਾਰੇ
ਥਾਣਾ ਸਦਰ ਪੁਲੀਸ ਦੇ ਇੰਚਾਰਜ ਕਸ਼ਮੀਰ ਸਿੰਘ ਨੇ ਪੱਖਪਾਤੀ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਦੋਵੇਂ ਧਿਰਾਂ ਨਾਲ ਗੱਲਬਾਤ ਹੋ ਗਈ ਹੈ ਅਤੇ ਮਾਮਲਾ ਨਿਬੇੜਨ ਲਈ ਦੋਵੇਂ ਧਿਰਾਂ ਸਹਿਮਤ ਹੋ ਗਈਆਂ ਹਨ। ਉਮੀਦ ਹੈ ਕਿ ਭਲਕੇ ਮਾਮਲਾ ਸੁਲਝ ਜਾਵੇਗਾ।

Advertisement
Author Image

Mandeep Singh

View all posts

Advertisement