ਬਸਪਾ ਦੀਆਂ ਵਿਧਾਨ ਸਭਾ ਕਮੇਟੀਆਂ ਬਣਾਈਆਂ

ਪੱਤਰ ਪ੍ਰੇਰਕ
ਹੁਸ਼ਿਆਰਪੁਰ, 20 ਸਤੰਬਰ
ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਵਿਧਾਨ ਸਭਾ ਕਮੇਟੀਆਂ ਦਾ ਬਣਾਈਆਂ ਗਈਆਂ। ਹੁਸ਼ਿਆਰਪੁਰ ਤੋਂ ਇੰਜ. ਸਤਪਾਲ ਭਾਰਦਵਾਜ ਨੂੰ ਪ੍ਰਧਾਨ, ਕ੍ਰਿਸ਼ਨ ਲਾਲ ਨਾਹਰ ਨੂੰ ਜਨਰਲ ਸਕੱਤਰ, ਰਮੇਸ਼ ਕੁਮਾਰ ਨੂੰ ਖਜਾਨਚੀ ਚੁਣਿਆ ਗਿਆ। ਗੜ੍ਹਸ਼ੰਕਰ ਤੋਂ ਮਲਕੀਤ ਸਿੰਘ ਨੂੰ ਪ੍ਰਧਾਨ, ਧਰਮ ਚੰਦ ਨੂੰ ਜਨਰਲ ਸਕੱਤਰ, ਰਾਮ ਦਾਸ ਨੂੰ ਖਜਾਨਚੀ ਚੁਣਿਆ ਗਿਆ। ਟਾਂਡਾ ਉੜਮੁੜ ਤੋਂ ਮਨਜੀਤ ਸਿੰਘ ਸਹੋਤਾ ਨੂੰ ਪ੍ਰਧਾਨ, ਗੁਰਬਖਸ਼ ਸਿੰਘ ਮੁਲਤਾਨੀ ਨੂੰ ਇੰਚਾਰਜ, ਚਮਨ ਲਾਲ ਸੀਕਰੀ ਨੂੰ ਜਨਰਲ ਸਕੱਤਰ, ਰਤਨ ਚੰਦ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ। ਹਲਕਾ ਚੱਬੇਵਾਲ ਤੋਂ ਐਡਵੋਕੇਟ ਪਲਵਿੰਦਰ ਮਾਨਾ ਨੂੰ ਪ੍ਰਧਾਨ, ਇੰਦਰਜੀਤ ਬਡਲਾ ਨੂੰ ਜਨਰਲ ਸਕੱਤਰ, ਮਨੋਹਰ ਬਜਰਾਵਰ ਨੂੰ ਖਜਾਨਚੀ, ਗੁਰਦੇਵ ਸਿੰਘ ਨੂੰ ਸਹਾਇਕ ਖਜਾਨਚੀ ਚੁਣਿਆ ਗਿਆ। ਹਲਕਾ ਸ਼ਾਮਚੁਰਾਸੀ ਤੋਂ ਨਿਸ਼ਾਨ ਚੌਧਰੀ ਨੂੰ ਪ੍ਰਧਾਨ, ਪਰਵਿੰਦਰ ਜੱਸੀ ਨੂੰ ਜਨਰਲ ਸਕੱਤਰ, ਗੁਰਦਿਆਲ ਸਿੰਘ ਨੂੰ ਖਜਾਨਚੀ ਚੁਣਿਆ ਗਿਆ। ਹਲਕਾ ਦਸੂਹਾ ਤੋਂ ਹੇਮ ਰਾਜ ਨੂੰ ਪ੍ਰਧਾਨ, ਦਿਲਾਵਰ ਸਿੰਘ ਨੂੰ ਜਨਰਲ ਸਕੱਤਰ, ਯੋਗ ਰਾਜ ਨੂੰ ਖਜਾਨਚੀ ਚੁਣਿਆ ਗਿਆ। ਮੁਕੇਰੀਆਂ ਤੋਂ ਹੰਸ ਰਾਜ ਨੂੰ ਪ੍ਰਧਾਨ, ਕਰਮਜੀਤ ਸੰਧੂ ਨੂੰ ਇੰਚਾਰਜ, ਰੂਪ ਲਾਲ ਨੂੰ ਜਨਰਲ ਸਕੱਤਰ ਅਤੇ ਪਵਨ ਕੁਮਾਰ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ। ਸੂਬਾ ਪ੍ਰਧਾਨ ਜਸਵੀਰ ਸਿੰਘ ਨੇ ਸਾਰੇ ਨਵਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਪ੍ਰੇਰਿਆ।

Tags :