ਸ਼ੇਰਪੁਰ: ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਵੱਲੋਂ ਐਸਐਮਓ ਡਾ. ਸੁਦੀਪ ਸਿੱਧੂ ਦੀ ਅਗਵਾਈ ਹੇਠ ਬਲਾਕ ਅਭਿਆਸੀ ਪ੍ਰੋਗਰਾਮ ਤਹਿਤ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਸੀਐੱਮਓ ਦਫ਼ਤਰ ਸੰਗਰੂਰ ਤਰਫ਼ੋਂ ਉਚੇਚੇ ਤੌਰ ’ਤੇ ਡੀਐੱਮਈਓ ਦੀਪਕ ਪੁੱਜੇ। ਉਨ੍ਹਾਂ ਸੈਮੀਨਾਰ ਵਿੱਚ ਪੁੱਜੀਆਂ ਏਐੱਨਐੱਮਜ਼, ਐੱਲਐੱਚਵੀਜ਼ ਅਤੇ ਆਸ਼ਾ ਫੈਸਲੀਟੇਟਰ ਨੂੰ ਦੱਸਿਆ ਕਿ ਪਹਿਲੀ ਤਿਮਾਹੀ ਦੌਰਾਨ ਭਾਵ 12 ਹਫਤਿਆਂ ਤੋਂ ਪਹਿਲਾਂ ਗਰਭਵਤੀ ਮਹਿਲਾਵਾਂ ਦੀ ਸਿਹਤ ਕੇਂਦਰਾਂ ਵਿੱਚ ਰਜਿਸਟਰੇਸ਼ਨ ਅਤੇ ਐੱਮਸੀਐੱਚ ਸਰਵਿਸਿਜ਼ ਤਰਜ਼ੀਹੀ ਤੌਰ ’ਤੇ ਮੁਹੱਈਆ ਕਰਵਾਈਆ ਜਾਣ। ਇਸੇ ਤਰ੍ਹਾਂ ਬੀਪੀ ਤੇ ਸ਼ੂਗਰ ਬਿਮਾਰੀਆਂ ਨਾਲ ਸਬੰਧਿਤ 30 ਸਾਲ ਤੋਂ ਉੱਪਰ ਮਰੀਜ਼ਾਂ ਦੀ ਸਕਰੀਨਿੰਗ, ਸ਼ੱਕੀ ਮਰੀਜ਼ਾਂ ਨੂੰ ਇਲਾਜ ਵਾਸਤੇ ਜ਼ਿਲ੍ਹਾ ਹਸਪਤਾਲਾਂ ਵਿਖੇ ਭੇਜਿਆ ਜਾਵੇ। ਇਸ ਮੌਕੇ ਬੀਈਈ ਤਰਸੇਮ ਸਿੰਘ, ਜਰਨੈਲ ਕੌਰ ਐੱਲਐੱਚਵੀ ਅਤੇ ਕੰਪਿਊਟਰ ਆਪਰੇਟਰ ਨਰਿੰਦਰ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ