ਬਰਾਂਡ ਅੰਬੈਸਡਰ ਨਿਗਮ ਦਫ਼ਤਰ ਪੁੱਜੀ

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 10 ਸਤੰਬਰ

ਬਰਾਂਡ ਅੰਬੈਸਡਰ ਸਵਿਤਾ ਭੱਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਭੇਟ ਕਰਦੇ ਹੋਏ ਮੇਅਰ ਕਰਮਜੀਤ ਸਿੰਘ ਰਿੰਟੂ। ਫੋਟੋ : ਸੱਗੂ

ਸਵੱਛ ਭਾਰਤ ਮਿਸ਼ਨ ਚੰਡੀਗੜ੍ਹ ਦੀ ਬਰਾਂਡ ਅੰਬੈਸਡਰ ਤੇ ਕਮੇਡੀਅਨ ਫਿਲਮੀ ਕਲਾਕਾਰ ਮਰਹੂਮ ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ (ਫਿਲਮ ਕਲਾਕਾਰ) ਦਾ ਅੱਜ ਅੰਮ੍ਰਿਤਸਰ ਦੇ ਦੌਰੇ ਦੌਰਾਨ ਨਗਰ ਨਿਗਮ ਦਫਤਰ ਪਹੁੰਚਣ ’ਤੇ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਸਵਿਤਾ ਭੱਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਵੀ ਭੇਟ ਕੀਤਾ ਅਤੇ ਜਸਪਾਲ ਭੱਟੀ ਦੀ ਸੋਚ ਨੂੰ ਹੋਰ ਅੱਗੇ ਲਿਜਾਣ ਲਈ ਸਵਿਤਾ ਭੱਟੀ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਵੱਛ ਭਾਰਤ ਮਿਸ਼ਨ ਅੰਮ੍ਰਿਤਸਰ ਦੇ ਬਰਾਂਡ ਅੰਬੈਸਡਰ ਅਰਵਿੰਦਰ ਭੱਟੀ ਅਤੇ ਕਾਰਟੂਨਿਸਟ ਟੋਨੀ ਕਲੇਰ ਵੀ ਮੌਜੂਦ ਸਨ।