ਬਨੂੜ ਦੇ ਸੈਂਕੜੇ ਨੌਜਵਾਨਾਂ ਦੀ ਕਾਂਗਰਸ ਵਿੱਚ ਸ਼ਮੂਲੀਅਤ
ਪੱਤਰ ਪ੍ਰੇਰਕ
ਬਨੂੜ, 9 ਜੂਨ
ਸ਼ਹਿਰ ਵਿੱਚ ‘ਆਪ’ ਨੂੰ ਉਦੋਂ ਝਟਕਾ ਲੱਗਿਆ ਜਦੋਂ ਵਾਰਡ ਨੰਬਰ ਗਿਆਰਾਂ ਦੇ ਬਾਜ਼ੀਗਰ ਬਰਾਦਰੀ ਦੇ 100 ਤੋਂ ਵਧੇਰੇ ਨੌਜਵਾਨਾਂ ਅਤੇ ਦਰਜਨਾਂ ਪਰਿਵਾਰਾਂ ਨੇ ਰਿੰਕੂ, ਜਸਪਾਲ, ਸੁਖਦੇਵ, ਦਰਸ਼ਨ ਲਾਲ, ਬਲਵਿੰਦਰ, ਕਮਲ, ਬੰਟੀ, ਜੋਗਿੰਦਰ, ਮੋਹਨ ਲਾਲ, ਵਿਕਰਮ, ਰਾਹੁਲ, ਹਰਵਿੰਦਰ, ਹਰਦੀਪ ਆਦਿ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸਾਰਿਆਂ ਨੂੰ ਕਾਂਗਰਸ ਪਾਰਟੀ ਦੇ ਨਿਸ਼ਾਨਾਂ ਵਾਲੇ ਮਫ਼ਲਰ ਪਹਿਨਾ ਕੇ ਕਾਂਗਰਸ ਵਿੱਚ ਸ਼ਾਮਲ ਕੀਤਾ ਅਤੇ ਪੂਰਾ ਸਤਿਕਾਰ ਦੇਣ ਦਾ ਭਰੋਸਾ ਦਿਵਾਇਆ।
ਸ੍ਰੀ ਕੰਬੋਜ ਨੇ ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਉੱਤੇ ਤਿੱਖੇ ਹਮਲੇ ਕੀਤੇ। ਸ੍ਰੀ ਕੰਬੋਜ ਨੇ ਇਸ ਮੌਕੇ ਭਾਜਪਾ ਦੀ ਵੀ ਆਲੋਚਨਾ ਕੀਤੀ ਅਤੇ ਆਖਿਆ ਕਿ ਭਾਜਪਾ ਫ਼ਿਰਕਾਪ੍ਰਸਤੀ ਦੀ ਰਾਜਨੀਤੀ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੁੱਚੇ ਵਰਗ ਹੁਣ ਕਾਂਗਰਸ ਦੀ ਸਰਕਾਰ ਬਣਾਉਣ ਲਈ 2027 ਦੀ ਉਡੀਕ ਕਰ ਰਹੇ ਹਨ। ਇਸ ਮੌਕੇ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ, ਸਾਬਕਾ ਚੇਅਰਮੈਨ ਕੁਲਵਿੰਦਰ ਸਿੰਘ ਭੋਲਾ, ਸੇਵਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਬਾਜ਼ੀਗਰ ਭਾਈਚਾਰੇ ਦੇ ਵਸਨੀਕ ਹਾਜ਼ਰ ਸਨ।