ਬਠਿੰਡਾ ਵਿਚ ਫਰੀਡਮ ਫਾਈਟਰਜ਼ ਯੂਨੀਅਨ ਦੀ ਚੋਣ

ਪੱਤਰ ਪ੍ਰੇਰਕ
ਬਠਿੰਡਾ, 10 ਸਤੰਬਰ
ਇੱਥੇ ਫਰੀਡਮ ਫਾਈਟਰਜ਼ ਯੂਨੀਅਨ ਦੀ ਚੋਣ ਬਠਿੰਡਾ ਦੇ ਚਿਲਡਰਨ ਪਾਰਕ ’ਚ ਕੀਤੀ ਗਈ। ਅੱਜ ਇਕੱਤਰ ਹੋਏ ਫਰੀਡਮ ਫਾਈਟਰਜ਼ ਉੱਤਰ ਅਧਿਕਾਰੀ ਸੰਸਥਾ ਪੰਜਾਬ ਵੱਲੋਂ ਸੂਬਾ ਪ੍ਰਧਾਨ ਹਰਿੰਦਰ ਪਾਲ ਸਿੰਘ ਖ਼ਾਲਸਾ ਤੇ ਸੂਬਾ ਸਕੱਤਰ ਮੇਜਰ ਸਿੰਘ ਬਰਨਾਲਾ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਨਵੀਂ ਕਮੇਟੀ ਦੀ ਚੋਣ ਤੋਂ ਪਹਿਲਾਂ ਯੂਨੀਅਨ ਦੇ ਸਾਬਕਾ ਪ੍ਰਧਾਨ ਮਨਜੀਤ ਇੰਦਰ ਸਿੰਘ ਬਰਾੜ ਨੂੰ ਪ੍ਰਧਾਨਗੀ ਦੇ ਪਦ ਤੋਂ ਲਾਂਭੇ ਕੀਤਾ ਗਿਆ।
ਇਸ ਮੌਕੇ ਨਿਰਭੈ ਸਿੰਘ ਜੇਠੂਕੇ ਪ੍ਰਧਾਨ, ਬਲਦੇਵ ਸਿੰਘ ਬਠਿੰਡਾ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਸੇਲਬਰਾਹ, ਮੀਤ ਪ੍ਰਧਾਨ ਸਵਰਨ ਸਿੰਘ ਘੜੈਲੀ, ਜੁਆਇੰਟ ਸਕੱਤਰ, ਜੁਆਇੰਟ ਸਕੱਤਰ ਹਰਬੰਸ ਸਿੰਘ ਅਤੇ ਜਗਦੀਪ ਸਿੰਘ ਨੂੰ ਚੁਣਿਆ ਗਿਆ, ਜਦੋਂ ਖ਼ਜ਼ਾਨਚੀ ਦੇ ਅਹੁਦੇ ਵਜੋਂ ਜਸਪਾਲ ਸਿੰਘ ਫੂਲ, ਸਹਾਇਕ ਖ਼ਜ਼ਾਨਚੀ ਗੁਰਪ੍ਰੀਤ ਸਿੰਘ ਨਥਾਣਾ ਅਤੇ ਜਥੇਬੰਦਕ ਸਕੱਤਰ ਹਰਨੈਰਣ ਸਿੰਘ ਮਲਕਾਣਾ ਦੀ ਚੋਣ ਹੋਈ ਅਤੇ ਮੈਂਬਰਾਂ ਵਜੋਂ ਸੁਖਦੇਵ ਕੌਰ ਬਾਜਾਖਾਨਾ, ਜਰਨੈਲ ਕੌਰ ਕਮਾਲੂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।