ਪੱਤਰ ਪ੍ਰੇਰਕਸਮਰਾਲਾ, 1 ਫਰਵਰੀਮਾਤਾ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਝਕੜੌਦੀ (ਸਮਰਾਲਾ) ਦੇ ਜਰਨਲ ਸੈਕਟਰੀ ਗੁਰਵੀਰ ਸਿੰਘ ਸ਼ਾਹੀ ਨੇ ਸੈਸ਼ਨ 2025-26 ਦੇ ਬਜਟ ਨੂੰ ਖੇਡਾਂ ਦੇ ਖੇਤਰ ਲਈ ਬਹੁਤ ਲਾਭਦਾਇਕ ਦੱਸਿਆ। ਉਨ੍ਹਾਂ ਕਿਹਾ ਕਿ ਸੈਸ਼ਨ 2025 ਲਈ ਕੇਂਦਰ ਸਰਕਾਰ ਨੇ ਖੇਡਾਂ ਲਈ ਕਰੀਬ 4000 ਕਰੋੜ ਰੁਪਏ ਦਾ ਇਤਿਹਾਸਕ ਬਜਟ ਪੇਸ਼ ਕੀਤਾ ਹੈ ਜਿਸ ਵਿੱਚ ਖੇਲ੍ਹੋ ਇੰਡੀਆਂ ਲਈ ਲਗਪਗ 1000 ਕਰੋੜ ਰੁਪਏ ਦਾ ਬਜਟ ਹੈ। ਖੇਡਾਂ ਨੂੰ ਜ਼ਮੀਨੀ ਪੱਧਰ ਤੇ ਉਤਸ਼ਾਹਿਤ ਕਰਨ ਲਈ 800 ਕਰੋੜ ਤੇ ਖਿਡਾਰੀਆਂ ਲਈ 1200 ਕਰੋੜ ਰੁਪਏ ਰੱਖੇ ਗਏ ਹਨ।