ਫੈਡਰਰ ਵੱਲੋਂ ਦਸ ਲੱਖ ਡਾਲਰ ਦਾਨ

ਜਨੇਵਾ, 25 ਮਾਰਚ
ਟੈਨਿਸ ਸਟਾਰ ਰੋਜਰ ਫੈਡਰਰ ਨੇ ਕਰੋਨਾਵਾਇਰਸ ਦੇ ਸੰਕਟ ਨਾਲ ਜੂਝ ਰਹੇ ਆਪਣੇ ਦੇਸ਼ ਸਵਿਟਜ਼ਰਲੈਂਡ ਦੇ ਲੋਕਾਂ ਦੀ ਮਦਦ ਲਈ ਅੱਜ ਦਸ ਲੱਖ ਡਾਲਰ ਤੋਂ ਵੱਧ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਵੀਹ ਵਾਰ ਦੇ ਗਰੈਂਡ ਸਲੈਂਮ ਚੈਂਪੀਅਨ ਅਤੇ ਉਸ ਦੀ ਪਤਨੀ ਨੇ ਇਸ ਸੰਕਟ ਨਾਲ ਨਜਿੱਠਣ ਲਈ ਦਸ ਲੱਖ ਸਵਿੱਸ ਫਰੈਂਕ (ਲਗਪਗ ਦਸ ਲੱਖ 20 ਹਜ਼ਾਰ ਡਾਲਰ) ਦੀ ਰਕਮ ਦਿੱਤੀ। ਵਿਸ਼ਵ ਸਿਹਤ ਸੰਗਠਨ (ਡਬਲਯਐੱਚਓ) ਦੇ ਅਧਿਕਾਰਤ ਅੰਕੜਿਆਂ ਅਨੁਸਾਰ ਵਿਸ਼ਵ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਸਵਿਟਜ਼ਰਲੈਂਡ ਨੌਵੇਂ ਨੰਬਰ ’ਤੇ ਹੈ। ਇਸ ਦੇਸ਼ ਵਿੱਚ 8800 ਲੋਕ ਕੋਵਿਡ-19 ਤੋਂ ਪੀੜਤ ਹਨ।
-ਏਐੱਫਪੀ