ਫਿਲਮ ‘ਹਾਊਸਫੁੱਲ- 5’ ਵੱਲੋਂ ਪਹਿਲੇ ਦਿਨ 24.35 ਕਰੋੜ ਦੀ ਕਮਾਈ
04:17 AM Jun 08, 2025 IST
Advertisement
ਨਵੀਂ ਦਿੱਲੀ, 7 ਜੂਨ
ਫ਼ਿਲਮ ‘ਹਾਊਸਫੁੱਲ- 5’ ਨੇ ਰਿਲੀਜ਼ ਹੋਣ ਦੇ ਪਹਿਲੇ ਹੀ ਦਿਨ ਘਰੇਲੂ ਬਾਕਸ ਆਫਿਸ ’ਤੇ 24.35 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਫ਼ਿਲਮ ’ਚ ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਨਾਨਾ ਪਾਟੇਕਰ ਅਤੇ ਜੈਕਲਿਨ ਫਰਨਾਂਡੇਜ਼ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਜਾਣਕਾਰੀ ਫ਼ਿਲਮ ਦੇ ਨਿਰਮਾਤਾਵਾਂ ਨੇ ਅੱਜ ਸਾਂਝੀ ਕੀਤੀ। ਦੱਸਣਯੋਗ ਹੈ ਕਿ ਇਸ ਫ਼ਿਲਮ ’ਚ ਸੋਨਮ ਬਾਜਵਾ, ਨਰਗਿਸ ਫਾਖ਼ਰੀ, ਸੌਂਦਰਿਆ ਸ਼ਰਮਾ, ਜੈਕੀ ਸ਼ਰਾਫ, ਰਿਤੇਸ਼ ਦੇਸ਼ਮੁਖ, ਫ਼ਰਦੀਨ ਖ਼ਾਨ ਅਤੇ ਸੰਜੈ ਦੱਤ ਨੇ ਵੀ ਕੰਮ ਕੀਤਾ ਹੈ। ਇਹ ਫ਼ਿਲਮ ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ, ਜਿਸਨੂੰ ਸਾਜਿਦ ਨਾਡੀਆਡਵਾਲਾ ਦੀ ਫ਼ਿਲਮ ਨਿਰਮਾਣ ਕੰਪਨੀ ‘ਨਾਡੀਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ’ ਨੇ ਬਣਾਇਆ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ‘ਦੋਸਤਾਨਾ’ ਫ਼ਿਲਮ ਤੋਂ ਮਕਬੂਲ ਹੋਏ ਤਰੁਨ ਮਨਸੁਖਾਨੀ ਨੇ ਕੀਤਾ ਹੈ। ‘ਨਾਡੀਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ’ ਨੇ ‘ਐਕਸ’ ਉੱਤੇ ਬਾਕਸ ਆਫਿਸ ਕੁਲੈਕਸ਼ਨ ਬਾਰੇ ਜਾਣਕਾਰੀ ਸਾਂਝੀ ਕੀਤੀ। -ਪੀਟੀਆਈ
Advertisement
Advertisement
Advertisement
Advertisement