ਫਿਲਟਰ ਵਾਲਾ ਵਾਟਰ ਕੂਲਰ ਲਵਾਇਆ
ਜਗਰਾਉਂ: ਜੈਨ ਪਰਿਵਾਰ ਦੇ ਮਨੀਸ਼ ਕੁਮਾਰ ਜੈਨ ਤੇ ਹਰਸ਼ ਜੈਨ ਵਲੋਂ ਅੱਜ ਇਥੇ ਲਾਲਾ ਲਾਜਪਤ ਰਾਏ ਕਮੇਟੀ ਪਾਰਕ ਮੂਹਰੇ ਫਿਲਟਰ ਵਾਲਾ ਵਾਟਰ ਕੂਲਰ ਲਗਵਾਇਆ ਗਿਆ। ਇਹ ਵਾਟਰ ਕੂਲਰ ਰਾਹਗੀਰਾਂ ਤੇ ਆਮ ਲੋਕਾਂ ਨੂੰ ਠੰਢੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਲਗਾਇਆ ਹੈ। ਇਸ ਦਾ ਉਦਘਾਟਨ ਅੱਜ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਆਪਣੇ ਸਾਥੀ ਕੌਂਸਲਰਾਂ ਨਾਲ ਮਿਲ ਕੇ ਕੀਤਾ। ਇਸ ਮੌਕੇ ਪ੍ਰਧਾਨ ਰਾਣਾ ਨੇ ਜੈਨ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੂਲਰ ਉੱਪਰ ਇਕ ਮੋਬਾਈਲ ਨੰਬਰ ਵੀ ਲਿਖਿਆ ਗਿਆ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਤਕਨੀਕੀ ਸਮੱਸਿਆ ਆਉਣ ’ਤੇ ਇਸ ਦੀ ਸੂਚਨਾ ਦੇ ਕੇ ਇਹ ਠੀਕ ਕਰਵਾਈ ਜਾ ਸਕੇ। ਇਸ ਮੌਕੇ ਪ੍ਰਧਾਨ ਰਾਣਾ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਐਡਵੋਕੇਟ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਸਮਾਜ ਸੇਵੀ ਰਜਿੰਦਰ ਕੁਮਾਰ ਜੈਨ, ਕੌਂਸਲਰ ਮੇਸ਼ੀ ਸਹੋਤਾ, ਅਨਮੋਲ ਗੁਪਤਾ, ਦਵਿੰਦਰਜੀਤ ਸਿੰਘ ਸਿੱਧੂ, ਡਾ. ਇਕਬਾਲ ਸਿੰਘ ਧਾਲੀਵਾਲ, ਐਡਵੋਕੇਟ ਅੰਕੁਸ਼ ਧੀਰ, ਰੋਹਿਤ ਗੋਇਲ ਰੌਕੀ, ਸੰਜੀਵ ਕੱਕੜ ਸੰਜੂ, ਪਾਰਥ ਜੈਨ, ਵਿਵੇਕ ਸਿੰਗਲਾ, ਸਰਪੰਚ ਹਰਦੀਪ ਸਿੰਘ ਲੱਕੀ, ਤਰਸੇਮ ਸੇਮਾ, ਜੋਤੀ ਜਗਰਾਉਂ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ