ਫਾਇਰਿੰਗ ’ਚ ਅਣਪਛਾਤਿਆਂ ਖਿਲਾਫ਼ ਕੇਸ ਦਰਜ
06:44 AM Jan 11, 2025 IST
Advertisement
ਪੱਤਰ ਪ੍ਰੇਰਕ,
ਮੁਕੇਰੀਆਂ, 10 ਜਨਵਰੀ
ਸ਼ਹਿਰ ਦੇ ਵਾਰਡ ਨੰਬਰ 3 ਅਧੀਨ ਪੈਂਦੇ ਆਰੀਆ ਸਮਾਜ ਮੁਹੱਲਾ ਦੇ ਇੱਕ ਘਰ ’ਤੇ ਬੀਤੀ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਮੁਕੇਰੀਆਂ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਘਟਨਾ ਬੀਤੀ ਰਾਤ ਦੀ ਹੈ। ਐੱਸਪੀ ਸਰਬਜੀਤ ਸਿੰਘ ਬਾਹੀਆ ਅਤੇ ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10.30 ਵਜੇ ਗੱਡੀ ਵਿੱਚ ਆਏ ਕੁਝ ਅਣਪਛਾਤਿਆਂ ਨੇ ਆਰੀਆ ਸਮਾਜ ਮੁਹੱਲੇ ਦੇ ਵਸਨੀਕ ਅਮਰੀਕ ਸਿੰਘ ਦੇ ਘਰ ਦੇ ਗੇਟ ’ਤੇ ਕਰੀਬ 5 ਫਾਇਰ ਇੱਕ ਵਾਰ ਤੇ 3 ਫਾਇਰ ਦੂਜੀ ਵਾਰ ਕੀਤੇ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕ ਸਿੰਘ ਦੇ ਵਿਦੇਸ਼ ਰਹਿੰਦੇ ਲੜਕੇ ਰਾਜੇਸ਼ ਕੁਮਾਰ ਦਾ ਕਿਸੇ ਨਾਲ ਪੈਸਿਆਂ ਦਾ ਲੈਣ ਦੇਣ ਹੈ ਅਤੇ ਪਰਿਵਾਰ ਨੂੰ ਸ਼ੱਕ ਹੈ ਕਿ ਇਹ ਫਾਇੰਰਿਗ ਉਨ੍ਹਾਂ ਵਲੋਂ ਹੀ ਕੀਤੀ ਗਈ ਹੈ।
Advertisement
Advertisement
Advertisement