ਗੁਰਨਾਮ ਸਿੰਘ ਚੌਹਾਨਪਾਤੜਾਂ, 7 ਜੂਨਪਿੰਡ ਨੂਰਪੁਰ ਦੇ ਸਾਬਕਾ ਸਰਪੰਚ ਨੇ ਜ਼ਮੀਨ ਦੇ ਨਿਸ਼ਾਨਦੇਹੀ ਕਰਵਾਏ ਜਾਣ ਦੀ ਰੰਜਿਸ਼ ਸਬੰਧੀ ਪਿੰਡ ਗੁਲਾੜ੍ਹ ਦੇ ਰਹਿਣ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਉਨ੍ਹਾਂ ਦੇ ਸਾਥੀਆਂ ’ਤੇ ਫਾਇਰਿੰਗ ਕਰਨ ਦੇ ਦੋਸ਼ ਲਾਏ ਹਨ।ਨੂਰਪੁਰਾ ਦੇ ਸਾਬਕਾ ਸਰਪੰਚ ਮਨਦੀਪ ਸਿੰਘ, ਸਰਪੰਚ ਕਿੱਕਰ ਸਿੰਘ, ਸਾਬਕਾ ਸਰਪੰਚ ਚਰਨਜੀਤ ਸਿੰਘ, ਅਵਤਾਰ ਸਿੰਘ, ਜੋਗਿੰਦਰ ਸਿੰਘ, ਫੂਲਾ ਸਿੰਘ ਅਤੇ ਮੋਹਰ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਨਿਯਮਾਂ ਅਨੁਸਾਰ ਸਰਕਾਰੀ ਫੀਸ ਦੀ ਆਦਾਇਗੀ ਕਰਕੇ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਲਈ ਬੇਨਤੀ ਪੱਤਰ ਦਿੱਤਾ ਸੀ। ਇਸ ਤਹਿਤ ਫੀਲਡ ਕਾਨੂੰਗੋ ਵੱਲੋਂ 3 ਜੂਨ ਨੂੰ ਉਸ ਦੇ ਗੁਲਾਹੜ ਅਧੀਨ ਆਉਂਦੇ ਰਕਬੇ ਦੀ ਕੰਪਿਊਟਰਾਈਜ਼ ਟੀਮ ਨੇ ਗਰਾਮ ਪੰਚਾਇਤ ਨੂਰਪੁਰਾ ਦੀ ਹਾਜ਼ਰੀ ਵਿੱਚ ਨਿਸ਼ਾਨਦੇਹੀ ਕੀਤੀ। ਉਸ ਦੀ ਜ਼ਮੀਨ ਨਾਲ ਲੱਗਦੇ ਮਾਲਿਕ ਜ਼ਮੀਨ ਵਜ਼ੀਰ ਰਾਮ ਤੇ ਕੁਲਵਿੰਦਰ ਉਹਫ ਕੇਪੀ ਸ਼ਰਮਾ ਮੌਜੂਦ ਸਨ। ਨਿਸ਼ਾਨਦੇਹੀ ਕਰਨ ਵਾਲੀ ਟੀਮ ਤੇ ਪੰਚਾਇਤ ਵਾਪਸ ਚਲੀ ਗਈ ਤਾਂ ਵਜ਼ੀਰ ਰਾਮ ਅਤੇ ਕੁਲਵਿੰਦਰ ਉਹਫ ਕੇਪੀ ਸ਼ਰਮਾ ਨੇ ਆਪਣੇ ਨਾਲ 25-30 ਦੇ ਕਰੀਬ ਹੋਰ ਵਿਅਕਤੀਆਂ ਨੂੰ ਨਾਲ ਲਿਆ ਕੇ ਨਿਸ਼ਾਨਦੇਹੀ ਦੀਆਂ ਲਗਾਈਆਂ ਗਈਆਂ ਬੁਰਜੀਆਂ ਪੁੱਟ ਕੇ ਫਾਈਰਿੰਗ ਕੀਤੀ। ਇਸ ਦੀ ਦਰਖਾਸਤ ਥਾਣਾ ਸ਼ੁਤਰਾਣਾ ਵਿੱਚ ਦਿੱਤੀ ਪਰ ਚਾਰ ਦਿਨ ਬੀਤਣ ’ਤੇ ਫਾਇਰਿੰਗ ਕਰਨ ਵਾਲਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਡੀਐੱਸਪੀ ਪਾਤੜਾਂ ਨੂੰ ਦਰਖਾਸਤ ਦੇ ਕੇ ਫਾਇਰਿੰਗ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ।ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ: ਡੀਐੱਸਪੀਡੀਐਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਕਿਹਾ ਕਿ ਪਿੰਡ ਨੂਰਪਰ ਦੇ ਸਾਬਕਾ ਸਰਪੰਚ ਵੱਲੋਂ ਦਿੱਤੀ ਗਈ ਦਰਖਾਸਤ ਦੀ ਪੜਤਾਲ ਕਰਕੇ ਸਬੰਧਿਤ ਵਿਅਕਤੀਆਂ ਖ਼ਿਲਾਫ਼ ਬਣਦੀ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।