ਫ਼ਿਲਮ ‘ਭੂਤਨੀ’ ਦਾ ਟਰੇਲਰ ਜਾਰੀ
04:28 AM Mar 30, 2025 IST
Advertisement
ਮੁੰਬਈ:
Advertisement
ਬੌਲੀਵੁੱਡ ਅਦਾਕਾਰ ਸੰਜੈ ਦੱਤ ਦੀ ਨਵੀਂ ਫਿਲਮ ‘ਭੂਤਨੀ’ 18 ਅਪਰੈਲ ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਦਾ ਟਰੇਲਰ ਅੱਜ ਜਾਰੀ ਕਰ ਕੀਤਾ ਗਿਆ। ਇਸ ਫਿਲਮ ਵਿੱਚ ਸੰਜੈ ਦੱਤ ਤੋਂ ਇਲਾਵਾ ਸੰਨੀ ਸਿੰਘ, ਪਲਕ ਤਿਵਾੜੀ, ਮੌਨੀ, ਆਸਿਫ ਖ਼ਾਨ ਅਤੇ ਬਿਯੂਨਿਕ ਵੀ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਸਿਧਾਂਤ ਸਚਦੇਵ ਨੇ ਕੀਤਾ ਹੈ। ਇਸ ਵਿੱਚ ਮੌਨੀ ਨੂੰ ਭੂਤ ਵਜੋਂ ਦਿਖਾਇਆ ਗਿਆ ਹੈ। ਉਸ ਦਾ ਨਾਮ ਮੁਹੱਬਤ ਹੈ। ਇਸ ਫਿਲਮ ਵਿੱਚ ਸੰਜੈ ਦੱਤ ਨੂੰ ਭੂਤਾਂ ਨੂੰ ਕਾਬੂ ਕਰਨ ਵਾਲਾ ਦਿਖਾਇਆ ਗਿਆ ਹੈ। ਪਲਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫਿਲਮ ਦੇ ਟਰੇਲਰ ਦਾ ਲਿੰਕ ਸਾਂਝਾ ਕੀਤਾ ਹੈ। ਉਸ ਨੇ ਪੋਸਟ ਨਾਲ ਲਿਖਿਆ ਹੈ, ‘‘ਮੇਰੇ ਦਿਲ ਕਾ ਟੁਕੜਾ ਅਬ ਆਪਕਾ ਹੈ। ਆਈ ਹੋਪ ਯੇ ਆਪਕੋ ਹਸਾਏ, ਡਰਾਏ, ਰੁਲਾਏ ਆਪਕੋ ਔਰ ਆਪ ਕੇ ਪਰਿਵਾਰ ਕੋ ਖ਼ੁਸ਼ ਕਰੇ।’’ ਇਹ ਫਿਲਮ 18 ਅਪਰੈਲ ਨੂੰ ਰਿਲੀਜ਼ ਹੋਵੇਗੀ। -ਏਐੱਨਆਈ
Advertisement
Advertisement
Advertisement