For the best experience, open
https://m.punjabitribuneonline.com
on your mobile browser.
Advertisement

ਪਿੰਡ ਅਟਾਲੀ ’ਚ ਫ਼ਿਲਮਾਏ ਗਏ ਸਨ ਫ਼ਿਲਮ ‘ਉਪਕਾਰ’ ਦੇ ਦੋ ਗੀਤ

05:44 AM Apr 07, 2025 IST
ਪਿੰਡ ਅਟਾਲੀ ’ਚ ਫ਼ਿਲਮਾਏ ਗਏ ਸਨ ਫ਼ਿਲਮ ‘ਉਪਕਾਰ’ ਦੇ ਦੋ ਗੀਤ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਅਪਰੈਲ
ਮਰਹੂਮ ਅਦਾਕਾਰ ਮਨੋਜ ਕੁਮਾਰ ਦਾ ਫਰੀਦਾਬਾਦ ਦੇ ਪਿੰਡ ਅਟਾਲੀ ਨਾਲ ਡੂੰਘਾ ਸਬੰਧ ਸੀ। 1967 ਵਿੱਚ ਆਈ ਫ਼ਿਲਮ ‘ਉਪਕਾਰ’ ਦੇ ਦੋ ਕਲਾਸਿਕ ਗਾਣੇ ਇੱਥੇ ਫ਼ਿਲਮਾਏ ਗਏ ਸਨ। ਪਿੰਡ ਵਾਸੀਆਂ ਨੇ ਯੂ-ਟਿਊਬ ’ਤੇ ਗੀਤ ਦੇਖ ਕੇ ਆਪਣੀਆਂ ਯਾਦਾਂ ਨੂੰ ਤਾਜ਼ਾ ਕੀਤਾ।
ਮਨੋਜ ਕੁਮਾਰ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਪਿੰਡ ਵਾਸੀਆਂ ਦੀਆਂ ਅੱਖਾਂ ਨਮ ਹੋ ਗਈਆਂ। ਜ਼ਿਕਰਯੋਗ ਹੈ ਕਿ ਗੀਤ ‘ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ, ਉਗਲੇ ਹੀਰੇ ਮੋਤੀ’ ਅਤੇ ‘ਕਸਮੇ ਵਾਅਦੇ ਪਿਆਰ ਵਫਾ ਸਬ ਬਾਤੇਂ ਹੈਂ ਬਾਤੋਂ ਕਾ ਕਿਆ’ ਅਟਾਲੀ ਪਿੰਡ ਦੇ ਖੇਤਾਂ ਵਿੱਚ ਫਿਲਮਾਏ ਗਏ ਸਨ।
ਫ਼ਿਲਮ ਅਦਾਕਾਰ ਅਤੇ ਨਿਰਦੇਸ਼ਕ ਮਨੋਜ ਕੁਮਾਰ, ਮਹਾਨ ਅਭਿਨੇਤਾ ਪ੍ਰਾਣ, ਆਸ਼ਾ ਪਾਰੇਖ, ਚਰਿੱਤਰ ਅਭਿਨੇਤਾ ਸੀਐੱਸ ਦੂਬੇ, ਅਸਿਤ ਸੇਨ, ਮਨਮੋਹਨ ਕ੍ਰਿਸ਼ਨਾ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਸਣੇ ਫ਼ਿਲਮ ਦੀ ਪੂਰੀ ਯੂਨਿਟ ਨੇ ਕਈ ਦਿਨਾਂ ਤੱਕ ਅਟਾਲੀ ਵਿੱਚ ਡੇਰਾ ਲਾਇਆ। ਸਥਾਨਕ ਕਿਸਾਨ ਬਿੱਕਰ ਭਾਨ ਦੇ ਖੇਤ ਵਿੱਚ ‘ਮੇਰੇ ਦੇਸ਼ ਕੀ ਧਰਤੀ...’ ਦੀ ਸ਼ੂਟਿੰਗ ਦੌਰਾਨ ਮਹਿੰਦਰ ਕਪੂਰ ਦੇ ਗਾਏ ਗੀਤ, ਗੁਲਸ਼ਨ ਕੁਮਾਰ ਮਹਿਤਾ ਦੇ ਰਚੇ ਹੋਏ ਗੀਤ ਅਤੇ ਕਲਿਆਣ ਜੀ-ਆਨੰਦ ਜੀ ਦੇ ਸੰਗੀਤ ਨਿਰਦੇਸ਼ਨ ਵਿੱਚ ਤਿਆਰ ਕੀਤੇ ਗੀਤ, ਬਲਦਾਂ ਦੇ ਗਲਾਂ ਵਿੱਚ ਬੰਨ੍ਹੇ ਘੁੰਗਰੂ, ਪਿੱਠ ਭੂਮੀ ਦੀ ਆਵਾਜ਼, ਪਿੰਡ ਦੇ ਸਾਬਕਾ ਕਿਸਾਨ ਹਰਵਿੰਦਰ ਸਿੰਘ ਦੇ ਸਹਿਯੋਗੀ ਕਲਾਕਾਰਾਂ ਨੂੰ ਅੱਜ ਵੀ ਯਾਦ ਹੈ ਅਦਾਕਾਰ ਪ੍ਰਾਣ ਨੇ ਗੜ੍ਹੀ ’ਤੇ ਚੜ੍ਹ ਕੇ ਸੂਰਜ ਦੇਵ ਨੂੰ ਅਰਘ ਦਿੱਤਾ ਸੀ। ਉਹ ਥਾਂ ਅੱਜ ਵੀ ਮੌਜੂਦ ਹੈ।
ਮਹਾਨ ਸ਼ਾਸਤਰੀ ਗਾਇਕ ਮੰਨਾ ਡੇਅ ਦੀ ਆਵਾਜ਼ ਵਿੱਚ ਅਮਰ ਹੋ ਗਿਆ ਗੀਤ ‘ਕਸਮੇ ਵਾਅਦੇ ਪਿਆਰ ਵਫਾ ਸਾਬ’ ਦਾਦਾ ਸਾਹਿਬ ਫਾਲਕੇ ਪੁਰਸਕਾਰ ਜੇਤੂ ਪ੍ਰਾਣ ਸਾਹਿਬ ’ਤੇ ਫਿਲਮਾਇਆ ਗਿਆ ਸੀ, ਜਿਸ ਵਿੱਚ ਖੇਤਾਂ ‘ਚ ਬਣਿਆ ਮੰਦਰ ਵੀ ਨਜ਼ਰ ਆਉਂਦਾ ਹੈ, ਜਿਸ ਦੇ ਗੁੰਬਦ ’ਤੇ ਓਮ ਅਤੇ ਸ੍ਰੀ ਰਾਮ ਲਿਖਿਆ ਹੋਇਆ ਸੀ। ਉਹ ਮੰਦਰ ਅੱਜ ਵੀ ਖੇਤਾਂ ਵਿੱਚ ਸਥਿਤ ਹੈ, ਹਾਲਾਂਕਿ 58 ਸਾਲ ਪਹਿਲਾਂ ਜਦੋਂ ਇਹ ਮੰਦਰ ਦਿਖਾਇਆ ਗਿਆ ਸੀ, ਜਿਸ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਦੀ ਮੂਰਤੀ ਦਿਖਾਈ ਦਿੰਦੀ ਹੈ, ਉਸ ਮੰਦਰ ਦਾ ਬਾਅਦ ਵਿੱਚ ਪਿੰਡ ਵਾਸੀਆਂ ਵੱਲੋਂ ਵਿਸਥਾਰ ਕੀਤਾ ਗਿਆ ਸੀ। ਰਾਜਿਆਂ ਦਾ ਕਿਲ੍ਹਾ ਅੱਜ ਵੀ ਪਿੰਡ ਵਿੱਚ ਮੌਜੂਦ ਹੈ, ਅਦਾਕਾਰ ਪ੍ਰਾਣ ਨੇ ਇਸ ਕਿਲ੍ਹੇ ’ਤੇ ਚੜ੍ਹ ਕੇ ਸੂਰਜ ਦੇਵਤਾ ਨੂੰ ਜਲ ਦਾ ਅਰਘ ਦਿੱਤਾ ਸੀ।

Advertisement

Advertisement
Advertisement
Advertisement
Author Image

Gopal Chand

View all posts

Advertisement