ਫ਼ਤਹਿਗੜ੍ਹ ਪੰਜਤੂਰ ’ਚ ਚਾਰ ਦੁਕਾਨਾਂ ਦੇ ਸ਼ਟਰ ਤੋੜੇ
05:11 AM Feb 05, 2025 IST
Advertisement
ਪੱਤਰ ਪ੍ਰੇਰਕ
ਫ਼ਤਹਿਗੜ੍ਹ ਪੰਜਤੂਰ 4 ਫ਼ਵਰੀ
ਇਥੇ ਲੰਘੀ ਰਾਤ ਗੁਲਾਬੀ ਮਾਰਕੀਟ ਵਿੱਚ ਚੋਰਾਂ ਨੇ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਇੱਕ ਰਾਤ ਪਹਿਲਾਂ ਵੀ ਚੋਰਾਂ ਨੇ ਇਸੇ ਮਾਰਕੀਟ ਦੀ ਇੱਕ ਰੈਡੀਮੇਡ ਕੱਪੜੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਕਰ ਲਈ ਸੀ। ਇਹ ਘਟਨਾਵਾਂ ਨੇੜਲੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਜਾਣ ਦੇ ਬਾਵਜੂਦ ਪੁਲੀਸ ਦੇ ਹੱਥ ਖਾਲੀ ਹਨ। ਸੀਸੀਟੀਵੀ ਕੈਮਰਿਆਂ ਮੁਤਾਬਕ ਚੋਰ ਚਿੱਟੇ ਰੰਗ ਦੀ ਸਵਿਫਟ ਕਾਰ ’ਚ ਆਉਂਦੇ ਹਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਬਿਜਲੀ ਮੋਟਰ ਰਿਪੇਅਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਬਾਅਦ ਡਾਕਟਰ ਦੀ ਦੁਕਾਨ, ਕਰਿਆਣਾ ਦੁਕਾਨ ਤੇ ਰੈਡੀਮੇਡ ਕੱਪੜੇ ਦੀ ਦੁਕਾਨ ਦੇ ਸ਼ਟਰ ਤੋੜੇ ਗਏ। ਨਿੱਤ ਚੋਰੀਆਂ ਹੋਣ ਕਾਰਨ ਲੋਕ ਖੌਫਜ਼ਦਾ ਹਨ। ਥਾਣਾ ਮੁਖੀ ਇਕਬਾਲ ਹੁਸੈਨ ਨੇ ਦੱਸਿਆ ਕਿ ਪੁਲੀਸ ਚੋਰਾਂ ਦਾ ਸੁਰਾਗ ਲਗਾਉਣ ਲਈ ਪੂਰੀ ਸਰਗਰਮੀ ਨਾਲ ਕੰਮ ਕਰ ਰਹੀ ਹੈ।
Advertisement
Advertisement
Advertisement