ਫਗਵਾੜਾ ’ਚ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ
ਪੱਤਰ ਪ੍ਰੇਰਕ
ਫਗਵਾੜਾ, 3 ਜੂਨ
ਵਾਤਾਵਰਨ ਦਿਵਸ ਨੂੰ ਸਮਰਪਿਤ ਤੇ ਫਗਵਾੜਾ ਸ਼ਹਿਰ ਦੀ ਹਰਿਆਵਲ ਨੂੰ ਵਧਾਉਣ ਲਈ ਨਗਰ ਨਿਗਮ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਅੱਜ ਐੱਮ.ਆਰ.ਐੱਫ. ਪਲਾਂਟ ਹਦੀਆਬਾਦ ’ਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਮੁਹਿੰਮ ਦਾ ਉਦਘਾਟਨ ਨਗਰ ਨਿਗਮ ਦੇ ਮੇਅਰ ਰਾਮਪਾਲ ਉੱਪਲ ਤੇ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਕੀਤਾ। ਉਨ੍ਹਾਂ ਕਿਹਾ ਇਹ ਮੁਹਿੰਮ ਸਿਰਫ ਪੌਦੇ ਲਗਾਉਣ ਲਈ ਨਹੀਂ ਹੈ ਸਗੋਂ ਇਸ ਉਪਰਾਲੇ ਨਾਲ ਸ਼ਹਿਰ ਦੀਆਂ ਪੁਰਾਣੀਆਂ ਤੇ ਅਣਵਰਤੋਂ ਵਾਲੀਆਂ ਡੰਪ ਸਾਈਟਾਂ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਮੇਅਰ ਰਾਮ ਪਾਲ ਉੱਪਲ ਨੇ ਕਿਹਾ ਕਿ ਫਗਵਾੜਾ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਲਈ ਹਰ ਇੱਕ ਕੋਨੇ ਵਿੱਚ ਰੁੱਖ ਲਗਾਏ ਜਾਣਗੇ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਵਧਾਇਆ ਜਾਵੇਗਾ। ਇਸ ਮੌਕੇ ਕਾਰਪੋਰੇਸ਼ਨ ਸੈਨੀਟੇਸ਼ਨ ਅਫ਼ਸਰ ਗੁਰਿੰਦਰ ਸਿੰਘ, ਵਣ ਰੇਂਜ ਅਫਸਰ ਹਰਜੀਤ ਸਿੰਘ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਪ੍ਰੋਫੈਸਰ ਮਨਪ੍ਰੀਤ ਸਿੰਘ, ਸੀ.ਐੱਸ.ਆਈ. ਅਜੈ ਕੁਮਾਰ, ਐੱਸ.ਆਈ. ਦੀਪਕ ਕੁਮਾਰ, ਨਾਮਦੇਵ, ਜਤਿੰਦਰ ਵਿੱਜ, ਪੂਜਾ, ਸੁਨੀਤਾ, ਹਰਜੀ ਮਾਨ, ਸਕੱਤਰ ਡਾ. ਸੰਤੋਸ਼ ਕੁਮਾਰ ਗੋਗੀ, ਕੌਂਸਲਰ ਅਨੀਤਾ ਗੋਗੀ, ਓਮ ਪ੍ਰਕਾਸ਼ ਬਿੱਟੂ, ਗੁਰਦੀਪ ਸਿੰਘ ਦੀਪਾ ਤੇੇ ਅੰਕੁਸ਼ ਓਹਰੀ ਸ਼ਾਮਿਲ ਸਨ।