ਬੀਰ ਇੰਦਰ ਸਿੰਘ ਬਨਭੌਰੀਸੁਨਾਮ ਊਧਮ ਸਿੰਘ ਵਾਲਾ, 9 ਮਈਪੰਜਾਬ ਪੱਲੇਦਾਰ ਮਜ਼ਦੂਰ ਯੂਨੀਅਨ ਦੀ ਅਗਵਾਈ ’ਚ ਇਕੱਠੇ ਹੋਏ ਮਜ਼ਦੂਰਾਂ, ਟਰੱਕ ਮਾਲਕਾਂ-ਚਾਲਕਾਂ ਅਤੇ ਖਾਦ ਵਿਕਰੇਤਾਵਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ, ਮਾਲ ਗੱਡੀਆਂ ਵਿੱਚੋਂ ਮਾਲ ਦੀ ਅਨਲੋਡਿੰਗ ਅਤੇ ਲੋਡਿੰਗ ਲਈ ਬਣੀ ਪਲੇਟੀ ਦੀ ਉਚਾਈ ਰੇਲਵੇ ਟਰੈਕ ਅਨੁਸਾਰ ਕਰਨ ਦੀ ਮੰਗ ਕਰ ਰਹੇ ਸਨ।ਪ੍ਰਦਰਸ਼ਨਕਾਰੀਆਂ ਨੇ ਰੇਲਵੇ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਕੇਵਲ ਸਿੰਘ, ਸਕੱਤਰ ਨਰਾਇਣ ਸਿੰਘ, ਪ੍ਰੇਮ ਸਿੰਘ, ਗੁਰਨੈਬ ਸਿੰਘ ਆਦਿ ਨੇ ਕਿਹਾ ਕਿ ਇਥੇ ਰੇਲਵੇ ਸਟੇਸ਼ਨ ’ਤੇ ਮਾਲ ਗੱਡੀਆਂ ਲਾਹੁਣ ਅਤੇ ਲੱਦਣ ਲਈ ਬਣੀ ਹੋਈ ਪਲੇਟੀ ਰੇਲਵੇ ਲਾਈਨ ਤੋਂ ਕਰੀਬ ਡੇਢ ਦੋ ਫੁੱਟ ਉੱਚੀ ਹੈ। ਜਿਸ ਕਾਰਨ ਰੇਲ ਗੱਡੀ 'ਚ ਮਾਲ ਲੋਡ ਕਰਨ ਅਤੇ ਲਾਹੁਣ ਸਮੇਂ ਮਜ਼ਦੂਰਾਂ ਨੂੰ ਕਾਫੀ ਦਿੱਕਤ ਆਉਂਦੀ ਹੈ। ਰੇਲਵੇ ਪਲੇਟੀ ਅਤੇ ਰੇਲਵੇ ਟਰੈਕ ਦੀ ਉਚਾਈ ਬਰਾਬਰ ਨਾ ਹੋਣ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ। ਇਸ ਸਬੰਧੀ ਉਹ ਰੇਲਵੇ ਵਿਭਾਗ ਕੋਲ ਕਈ ਵਾਰ ਅਰਜੋਈ ਕਰ ਚੁੱਕੇ ਹਨ ਪਰ ਅੱਜ ਤੱਕ ਉਨ੍ਹਾਂ ਦੀ ਸੁਣਵਾਈ ਨਹੀ ਹੋਈ। ਉਨ੍ਹਾਂ ਕਿਹਾ ਕਿ ਹੁਣ ਰੇਲਵੇ ਵੱਲੋਂ ਪਲੇਟੀ ਨੂੰ ਰੇਲਵੇ ਲਾਈਨ ਦੇ ਬਰਾਬਰ ਕਰਨ ਦੀ ਬਜਾਏ ਉਸ ਦੀ ਕੇਵਲ ਮੁਰੰਮਤ ਹੀ ਕੀਤੀ ਜਾ ਰਹੀ, ਜਿਸ ਨੂੰ ਲੈਕੇ ਮਜ਼ਦੂਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਨ੍ਹਾਂ ਰੇਲਵੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪਲੇਟੀ ਨੂੰ ਰੇਲਵੇ ਲਾਈਨ ਦੇ ਅਨੁਸਾਰ ਸਮਾਨਅੰਤਰ ਕੀਤਾ ਜਾਵੇ ਤਾਂ ਜੋ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਇਸ ਮੌਕੇ ਰਵਿੰਦਰ ਗੁਪਤਾ, ਪ੍ਰਵੀਨ ਗੋਇਲ, ਚੰਦਰ ਮੋਹਨ, ਅਵਤਾਰ ਸਿੰਘ, ਨਿਰਮਲ ਸਿੰਘ, ਸੁੱਖਾ ਸਿੰਘ, ਗੁਰਦੀਪ ਸਿੰਘ ਅਤੇ ਨਰਾਤਾ ਸਿੰਘ ਮੌਜੂਦ ਸਨ।