ਅਜਨਾਲਾ: ਵੱਖ ਵੱਖ ਅਖ਼ਬਾਰਾਂ, ਟੀਵੀ, ਯੂਟਿਊਬ ਅਤੇ ਡਿਜ਼ੀਟਲ ਚੈਨਲਾਂ ਲਈ ਅਜਨਾਲਾ ਸਟੇਸ਼ਨ ਤੋਂ ਪੱਤਰਕਾਰੀ ਕਰਦੇ ਪੱਤਰਕਾਰਾਂ ਨੇ ਫੀਲਡ ’ਚ ਦਰਪੇਸ਼ ਚੁਣੌਤੀਆਂ, ਸਰਕਾਰਾਂ ਦੀ ਭੂਮਿਕਾ ਤੇ ਉਸਾਰੂ ਸੁਝਾਅ ਵਜੋਂ ਕੁੱਝ ਨੁਕਤੇ ਸਾਂਝੇ ਕੀਤੇ, ਜਿਨ੍ਹਾਂ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਰਾਹੀਂ ਹੱਲ ਕਰਨ ਲਈ ਸਹਿਮਤੀ ਵੀ ਬਣੀ। ਪੱਤਰਕਾਰਾਂ ਨੂੰ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਮਿਤ ਔਲ ਅਤੇ ਦਵਿੰਦਰ ਸਿੰਘ ਸੋਨੂੰ ਨੇ ਵਿਕਾਸ ਪੱਖੀ ਮਸਲੇ ਉਠਾਉਣ ਲਈ ਸਨਮਾਨਿਆ। ਇਸ ਮੌਕੇ ਮੀਡੀਆ ਸਲਾਹਕਾਰ ਐੱਸ ਪ੍ਰਸ਼ੋਤਮ, ਗੁਰਪ੍ਰੀਤ ਸਿੰਘ ਢਿੱਲੋਂ, ਨਿਰਵੈਲ ਸਿੰਘ, ਪੰਕਜ ਮੱਲੀ, ਵਿਸ਼ਾਲ ਸ਼ਰਮਾ, ਪ੍ਰਦੀਪ ਅਰੋੜਾ, ਵਰਿੰਦਰ ਸ਼ਰਮਾ, ਜਗਜੀਤ ਸਿੰਘ, ਸੁੱਖ ਮਾਹਲ, ਅਜੇ ਸ਼ਰਮਾ, ਸੁਖਤਿੰਦਰ ਸਿੰਘ ਰਾਜੂ, ਸੁਖਦੇਵ ਸਿੰਘ ਚੇਤਨਪੁਰਾ, ਸੁਖਚੈਨ ਸਿੰਘ ਗਿੱਲ, ਲੱਖਣ ਸ਼ਰਮਾ, ਦਵਿੰਦਰ ਪੁਰੀ, ਮਾਸਟਰ ਪ੍ਰਭਜੋਤ ਸਿੰਘ, ਸੁਰਜੀਤ ਕੁਮਾਰ ਦੇਵਗਨ ਅਤੇ ਪੰਕਜ ਸਿੰਘ ਮੌਜੂਦ ਸਨ। -ਪੱਤਰ ਪ੍ਰੇਰਕ