ਪੱਤਰਕਾਰਾਂ ਨਾਲ ਬਦਸਲੂਕੀ ਦੀ ਨਿੰਦਾ
ਪੱਤਰ ਪ੍ਰੇਰਕ
ਤਲਵਾੜਾ, 13 ਅਪਰੈਲ
ਇੱਥੇ ਪ੍ਰੈੱਸ ਕੱਲਬ ਦੀ ਮੀਟਿੰਗ ਸੀਨੀਅਰ ਪੱਤਰਕਾਰ ਰਾਕੇਸ਼ ਸ਼ਰਮਾ ਤੇ ਹਰਕਿਰਨ ਸਿੰਘ ਮਿੱਠੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਮਾਹੀ ਦੇਵੀ, ਦਾਤਾਰਪੁਰ, ਹਾਜੀਪੁਰ ਅਤੇ ਤਲਵਾੜਾ ਦੇ ਪ੍ਰਿੰਟ ਅਤੇ ਡਿਜੀਟਲ ਮੀਡੀਆ ਦੇ ਪੱਤਰਕਾਰ ਸ਼ਾਮਲ ਹੋਏ। ਮੀਟਿੰਗ ’ਚ ਬੀਤੇ ਦਿਨੀਂ ਸਥਾਨਕ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਦੌਰਾਨ ਸੱਤਾਧਾਰੀ ਅਤੇ ਵਿਰੋਧੀ ਧਿਰ ਵਿਚਾਲੇ ਹੋਈ ਝੜਪ ਦੌਰਾਨ ਪੱਤਰਕਾਰਾਂ ਨਾਲ ਬਦਸਲੂਕੀ ਦੀ ਪੱਤਰਕਾਰਾਂ ਨੇ ਨਿਖੇਧੀ ਕੀਤੀ। ਪੀੜਤ ਪੱਤਰਕਾਰ ਪਵਨ ਸ਼ਰਮਾ ਨੇ ਦੱਸਿਆ ਕਿ ਸੱਤਾਧਾਰੀ ਧਿਰ ਨਾਲ ਸਬੰਧਤ ਸਮਰਥਕ ਨੇ ਉਸ ਦਾ ਮੋਬਾਈਲ ਖੋਹ ਲਿਆ ਅਤੇ ਡੇਟਾ ਡਿਲੀਟ ਕਰ ਦਿੱਤਾ। ਪੱਤਰਕਾਰਾਂ ਨੇ ਘਟਨਾ ਦੇ ਵਿਰੋਧ ’ਚ 16 ਤਾਰੀਕ ਨੂੰ ਸਥਾਨਕ ਮਹਾਰਾਣਾ ਪ੍ਰਤਾਪ ਸਿੰਘ ਚੌਕ ’ਤੇ ਇੱਕਤਰ ਹੋ ਕੇ ਰੋਸ ਜ਼ਾਹਰ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ’ਤੇ ਜੋਤੀ ਗੌਤਮ, ਸੌਰਵ ਕੁਮਾਰ, ਵਿਕਰਾਂਤ ਮਹਿਤਾ, ਨਵਦੀਪ ਬਹਿਮਾਵਾ, ਗਗਨ ਰਾਣਾ, ਬਲਬੀਰ ਸਿੰਘ, ਮੁਕੇਸ਼ ਪੰਡਿਤ ਤੇ ਇੰਦਰਜੀਤ ਸਿੰਘ ਮੁਕੇਰੀਆਂ ਆਦਿ ਹਾਜ਼ਰ ਸਨ।