ਗੜ੍ਹਸ਼ੰਕਰ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਵਿੱਚ ਇਕ ਸਾਦਾ ਸਮਾਗਮ ਦੌਰਾਨ ਪ੍ਰਵਾਸੀ ਭਾਰਤੀ ਹਰਭਜਨ ਸਿੰਘ ਅਤੇ ਚਰਨਜੀਤ ਸਿੰਘ ਨੇ ਸਕੂਲ ਦੇ ਬੱਚਿਆਂ ਨੂੰ ਸਕੂਲ ਬੈਗ, ਸਟੇਸ਼ਨਰੀ ਅਤੇ ਡਾਇਰੀਆਂ ਦਿੱਤੀਆਂ ਗਈਆਂ। ਪਰਵਾਸੀ ਭਾਰਤੀ ਪਰਿਵਾਰ ਵੱਲੋਂ ਸਕੂਲ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਗਈ। ਸਕੂਲ ਅਧਿਆਪਕਾਂ ਵੱਲੋਂ ਵੀ ਬਾਕੀ ਵਿਦਿਆਰਥੀਆਂ ਨੂੰ ਡਾਇਰੀਆਂ ਵੰਡੀਆਂ ਗਈਆਂ। ਪ੍ਰਿੰਸੀਪਲ ਜਗਦੀਸ਼ ਕੌਰ ਅਤੇ ਮਾਸਟਰ ਰਾਜ ਕੁਮਾਰ ਨੇ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਇਸ ਮੌਕੇ ਲੈਕਚਰਾਰ ਮਨਮੋਹਨ ਸਿੰਘ, ਜਸਵਿੰਦਰ ਸਿੰਘ, ਦਵਿੰਦਰ ਕੁਮਾਰ, ਗੁਰਮਿੰਦਰ ਸਿੰਘ, ਬਲਵਿੰਦਰ ਸਿੰਘ, ਜਤਿੰਦਰ ਕੌਰ, ਬਲਜੀਤ ਕੌਰ, ਸੀਮਾ, ਮਾ. ਹਰਵਿੰਦਰ ਸਿੰਘ, ਕੈਂਪਸ ਮੈਨੇਜਰ ਸੂਬੇਦਾਰ ਬਲਵੰਤ ਸਿੰਘ ਦਦਿਆਲ ਤੇ ਸਾਬਕਾ ਸਰਪੰਚ ਬਲਵੀਰ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ