ਪੰਜ ਰੋਜ਼ਾ ਅੱਖਾਂ ਦੇ ਅਪਰੇਸ਼ਨ ਕੈਂਪ ਦਾ ਸਮਾਪਤੀ ਸਮਾਰੋਹ
ਪੱਤਰ ਪ੍ਰੇਰਕ
ਜਲੰਧਰ, 1 ਮਾਰਚ
ਜਾਗਰਤੀ ਚੈਰੀਟੇਬਲ ਸੁਸਾਇਟੀ ਆਦਮਪੁਰ, ਲਾਇਨਜ਼ ਕਲੱਬ ਵਾਸਟਡ ਅਤੇ ਵੁਡਫੋਰਡ ਯੂ.ਕੇ. ਵੱਲੋਂ ਜਾਗਰਤੀ ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਰਾਜ ਕੁਮਾਰ ਪਾਲ ਅਤੇ ਪ੍ਰਧਾਨ ਮਨਮੋਹਨ ਸਿੰਘ ਬਾਬਾ ਦੀ ਦੇਖ-ਰੇਖ ਹੇਠ ਸਾਈਂ ਜੁਮਲੇ ਸ਼ਾਹ, ਸਵ: ਲਾਲਾ ਮੇਹਰ ਚੰਦ ਪਾਲ, ਲਾਈਨ ਸਤਵਿੰਦਰ ਸਿੰਘ ਨੰਦਰਾ, ਕੇਹਰ ਸਿੰਘ ਲਾਲੀ, ਜਸਵਿੰਦਰ ਕੌਰ ਨਾਂਦਰਾ, ਮਨਜ਼ੂਰ ਚੱਠਾ, ਦਿਲਬਾਗ ਰਾਏ ਪਸਰੀਚਾ, ਬਿਮਲਾ ਰਾਣੀ, ਨੰਦ ਲਾਲ ਪਸਰੀਚਾ, ਚਰਨਦਾਸ ਮਾਹੀਂ, ਚੰਦਰ ਮੋਹਨ ਯਾਦਵ, ਸੱਤਪਾਲ ਹਮਪਾਲ, ਡਾਕਟਰ ਹਰੀਸ਼ ਪਰਾਸ਼ਰ, ਪ੍ਰਿਥਵੀ ਰਾਜ ਸ਼ਰਮਾਂ, ਸਰੋਜ ਰਾਣੀ ਹਮਪਾਲ, ਲੰਬੜਦਾਰ ਭਗਵੰਤ ਸਿੰਘ ਮਿਨਹਾਸ ਅਤੇ ਇਲਾਕੇ ਦੀ ਧਾਰਮਿਕ ਸ਼ਖਸੀਅਤ ਸਈਅਦ ਫਕੀਰ ਬੀਬੀ ਸ਼ਰੀਫਾਂ ਦੀ ਯਾਦ ਵਿੱਚ ਅੱਖਾਂ ਦੇ ਅਪਰੇਸ਼ਨ ਕੈਂਪ ਦਾ ਸਮਾਪਤੀ ਸਮਾਰੋਹ ਦਰਬਾਰ ਸਾਈਂ ਜੁਮਲੇ ਸ਼ਾਹ ਜੀ ਪਿੰਡ ਉਦੇਸੀਆਂ ਨੇੜੇ ਆਦਮਪੁਰ ਵਿੱਚ ਲਗਾਇਆ ਗਿਆ।
ਸਮਾਰੋਹ ਦੇ ਮੁੱਖ ਮਹਿਮਾਨ ਲਾਇਨ ਅਮਰੀਕ ਸਿੰਘ ਨੋਤਾ ਪ੍ਰਧਾਨ ਲਾਇਨ ਕਲੱਬ ਵਾਂਸਡ ਅਤੇ ਵੁੱਡ ਫੋਰਡ (ਸੀ.ਆਈ.ਓ.) ਯੂਕੇ, ਰਿਟ. ਡੀ.ਜੀ.ਪੀ. ਪੰਜਾਬ ਡੀਆਰ ਭੱਟੀ, ਲਖਬੀਰ ਸਿੰਘ ਕੋਟਲੀ , ਲਾਇਨ ਸੁਖਵਿੰਦਰ ਸਿੰਘ ਜੰਡੂ, ਤਰਲੋਚਨ ਕੌਰ ਨੋਤਾ, ਹਰਵਿੰਦਰ ਕੌਰ ਜੰਡੂ, ਪਰਮਜੀਤ ਕਰੀਰ ਅਤੇ ਵਿਸ਼ੇਸ਼ ਮਹਿਮਾਨ ਦਰਬਾਰ ਸਾਈਂ ਜੁਮਲੇ ਸ਼ਾਹ ਤੋਂ ਗੁਰਨਾਮ ਸਿੰਘ, ਜਸਵੀਰ ਸਿੰਘ, ਬਿੱਕਰ ਸਿੰਘ, ਈਸ਼ਾ, ਸੋਨੂ, ਡਾ. ਸਰਵ ਮੋਹਨ ਟੰਡਨ, ਐਸ.ਐਮ.ਓ. ਡਾ: ਰਾਜ ਕੁਮਾਰ, ਕਾਰਜ ਸਾਧਕ ਅਫਸਰ ਆਦਮਪੁਰ ਰਾਮ ਜੀਤ ਤੇ ਸਰੋਜ ਬਾਲਾ ਸਨ।
ਇਸ ਮੌਕੇ ਜਾਗਰਤੀ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਮਨਮੋਹਨ ਸਿੰਘ ਬਾਬਾ ਅਤੇ ਲਾਇਨਜ਼ ਕਲੱਬ ਵਾਸਟਡ ਅਤੇ ਵੁੱਡ ਫੋਰਡ (ਯੂ.ਕੇ.) ਦੇ ਪ੍ਰਧਾਨ ਲਾਇਨ ਅਮਰੀਕ ਸਿੰਘ ਨੌਤਾ ਨੇ ਦੱਸਿਆ ਕਿ ਇਨ੍ਹਾਂ ਪੰਜਾਂ ਕੈਂਪਾਂ ਦੌਰਾਨ ਕੁੱਲ 2243 ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਗਿਆ। ਇਨ੍ਹਾਂ ਵਿੱਚੋਂ 658 ਵਿਅਕਤੀਆਂ ਦੀਆਂ ਅੱਖਾਂ ਦੇ ਫੀਕੋ ਸਰਜਰੀ ਰਾਹੀਂ ਅਪਰੇਸ਼ਨ ਕਰਕੇ ਲੈਂਜ਼ ਫਿੱਟ ਕੀਤੇ ਗਏ ਅਤੇ ਚਾਰ ਬੱਚਿਆਂ ਦੀਆਂ ਅੱਖਾਂ ਦੇ ਅਪਰੇਸ਼ਨ ਕੀਤੇ ਗਏ। ਇਸ ਮੌਕੇ ਅੱਠ ਅਪਾਹਜ ਵਿਅਕਤੀਆਂ ਨੂੰ ਟਰਾਈ ਸਾਈਕਲਾਂ ਅਤੇ 8 ਵਿਅਕਤੀਆਂ ਨੂੰ ਵੀਹਲਚੇਅਰ ਵੀ ਪ੍ਰਦਾਨ ਕੀਤੇ ਗਏ।