ਪੰਜ ਪਿਆਰਿਆਂ ਨੇ ਵਿਸ਼ਵਕਰਮਾ ਭਵਨ ਦਾ ਨੀਂਹ ਪੱਥਰ ਰੱਖਿਆ

ਵਿਸ਼ਵਕਰਮਾ ਭਵਨ ਦਾ ਨੀਂਹ ਪੱਥਰ ਰੱਖਦੇ ਹੋਏ ਪੰਜ ਪਿਆਰੇ।

ਗੁਰਨਾਮ ਸਿੰਘ ਚੌਹਾਨ
ਪਾਤੜਾਂ, 12 ਅਗਸਤ
ਸ਼ਹਿਰ ਅੰਦਰ ਵਸੇ ਵਿਸ਼ਵਕਰਮਾਂ ਭਾਈਚਾਰੇ ਵੱਲੋਂ ਵਿਸ਼ਵਕਰਮਾ ਕਮਨਿਊਟੀ ਕੇਂਦਰ ਪਾਤੜਾਂ ਦੀ ਉਸਾਰੀ ਦੀ ਸ਼ੁਰੂਆਤ ਸੰਗਰੂਰ ਰੋਡ ਉੱਤੇ ਕਰ ਦਿੱਤੀ ਗਈ ਹੈ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਪੰਜ ਪਿਆਰਿਆਂ ਨੇ ਉਸਾਰੇ ਜਾ ਰਹੇ ਭਵਨ ਦਾ ਨੀਂਹ ਪੱਥਰ ਰੱਖਿਆ ਗਿਆ। ਗੋਬਿੰਦ ਸਿੰਘ ਵਿਰਦੀ ਅਤੇ ਹਰਦੀਪ ਸਿੰਘ ਸੋਹਲ ਨੇ ਦੱਸਿਆ ਕਿ ਪਾਤੜਾਂ ਦੇ ਵਿਸ਼ਵਕਰਮਾਂ ਭਵਨ ਵਿੱਚ ਪਾਰਕਿੰਗ ਅਤੇ ਜਗ੍ਹਾ ਦੀ ਵੱਡੀ ਕਮੀ ਨੂੰ ਦੇਖਦਿਆਂ ਭਾਈਚਾਰੇ ਦੇ ਲੋਕਾਂ ਨੇ ਖੁੱਲ੍ਹੀ ਜਗ੍ਹਾ ਵਿੱਚ ਵੱਡਾ ਹਾਲ ਬਣਾਉਣ ਦਾ ਫ਼ੈਸਲਾ ਕੀਤਾ ਸੀ ਜਿਸ ਦੇ ਚੱਲਦਿਆਂ ਸੰਗਰੂਰ ਰੋਡ ਉੱਤੇ ਵੱਡ ਅਕਾਰ ਵਿਸ਼ਵਕਰਮਾ ਕਮਿਊਨਿਟੀ ਹਾਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਸ ਕਨਾਲ ਜ਼ਮੀਨ ਵਿੱਚ ਬਣਨ ਵਾਲੇ ਇਸ ਹਾਲ ਵਿੱਚ ਲੋੜਵੰਦ ਲੋਕ ਕਿਸੇ ਤਰ੍ਹਾਂ ਦਾ ਸਮਾਗਮ ਮੁਫ਼ਤ ਵਿੱਚ ਕਰ ਸਕਣਗੇ, ਉੱਥੇ ਹੀ ਇਸ ਵਿੱਚ ਗੁਰਦੁਆਰਾ ਸਾਹਿਬ ਅਤੇ ਵਿਸ਼ਵਕਰਮਾ ਜੀ ਦੀ ਮਰੂਤੀ ਦੀ ਵੀ ਵੱਖਰੇ ਤੌਰ ’ਤੇ ਸਥਾਪਨਾ ਕੀਤੀ ਜਾਵੇਗੀ। ਭਾਈਚਾਰੇ ਵੱਲੋਂ ਇਸ ਵੱਡੀ ਇਮਾਰਤ ਨੂੰ ਧਾਰਿਮਕ ਅਤੇ ਸਮਾਜਸੇਵੀ ਕੰਮਾਂ ਲਈ ਵੀ ਵਰਤਿਆ ਜਾਵੇਗਾ।