ਪੰਜ ਕੁਇੰਟਲ ਭੁੱਕੀ ਸਣੇ ਮੁਲਜ਼ਮ ਕਾਬੂ
05:15 AM Jun 08, 2025 IST
Advertisement
ਪੱਤਰ ਪ੍ਰੇਰਕ
ਗਿੱਦੜਬਾਹਾ, 7 ਜੂਨ
Advertisement
ਇਥੇ ਪੁਲੀਸ ਨੇ ਅੰਤਰਰਾਜੀ ਨਸ਼ਾ ਤਸਕਰ ਦਾ ਪਰਦਾਫਾਸ਼ ਕਰਦਿਆਂ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਕੋਲੋਂ ਇੱਕ ਟਰੱਕ ਸਣੇ 5 ਕੁਇੰਟਲ ਭੁੱਕੀ (ਚੂਰਾ ਪੋਸਤ) ਬਰਾਮਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਐੱਸਪੀ (ਡੀ) ਅਤੇ ਡੀਐੱਸਪੀ (ਡੀ) ਦੀ ਨਿਗਰਾਨੀ ਹੇਠ ਸੀਆਈਏ ਸਟਾਫ਼ ਸ੍ਰੀ ਮੁਕਤਸਰ ਸਾਹਿਬ ਨੇ ਮੁਖਬਰੀ ਦੇ ਆਧਾਰ ’ਤੇ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ ਵਿੱਚ ਟਰੱਕ ਦੀ ਚੈਕਿੰਗ ਕੀਤੀ। ਟਰੱਕ ’ਚ ਮੌਜੂਦ ਨੌਜਵਾਨ ਨੇ ਆਪਣਾ ਨਾਮ ਪਿੰਟੂ ਸਿੰਘ ਵਾਸੀ ਪਿੰਡ ਖੇੜੀ ਜ਼ਿਲ੍ਹਾ ਅਜਮੇਰ (ਰਾਜਸਥਾਨ) ਦੱਸਿਆ। ਟਰੱਕ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ 25 ਕਾਲੇ ਗੱਟੇ ਮਿਲੇ, ਜਿਨ੍ਹਾਂ ਵਿੱਚ ਭੁੱਕੀ ਦਾ ਚੂਰਾ (ਚੂਰਾ ਪੋਸਤ) ਸੀ ਜਿਸ ਦਾ ਕੁੱਲ ਵਜ਼ਨ 5 ਕੁਇੰਟਲ ਪਾਇਆ ਗਿਆ। ਸ੍ਰੀ ਮੁਕਤਸਰ ਸਾਹਿਬ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਵਿੱਚ ਐੱਨਡੀਪੀਐੱਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
Advertisement
Advertisement
Advertisement